02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਡਰ 23 ਪੰਜਾਬ ਕਿ੍ਕਟ ਟੂਰਨਾਮੈਂਟ ਦੌਰਾਨ ਤਰਨ ਤਾਰਨ ਨੇ ਅੰਮਿ੍ਤਸਰ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ <br/>

ਅਜੀਤ ਡੈਸਕ 03-05-2026
ਤਰਨ ਤਾਰਨ, 2 ਮਈ (ਹਰਿੰਦਰ ਸਿੰਘ)-ਪੰਜਾਬ ਕਿ੍ਕਟਰ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਡਰ 23 ਮੁੰਡਿਆਂ ਦੇ ਇਕ ਦਿਨਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਤਰਨ ਤਾਰਨ ਕਿ੍ਕਟ ਟੀਮ ਨੇ ਅੰਮਿ੍ਤਸਰ ਦੀ ਕਿ੍ਕਟ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਕਵਾਟਰ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ | ਅੱਜ ਦੇ ਮੈਚ 'ਚ ਟਾਸ ਜਿੱਤ ਕੇ ਅੰਮਿ੍ਤਸਰ ਨੇ ਪਹਿਲਾਂ ਬੱਲੇਬਾਜ਼ੀ ਕੀਤੀ, ਪਰ ਅੰਮਿ੍ਤਸਰ ਦੇ ਟੀਮ ਤਰਨ ਤਾਰਨ ਦੇ ਗੇਂਦਬਾਜਾਂ ਸਾਹਮਣੇ ਟਿਕ ਨਹੀਂ ਸਕੀ ਅਤੇ ਸਿਰਫ 170 ਦੌੜਾਂ 'ਤੇ ਹੀ ਪੂਰੀ ਟੀਮ ਸਿਮਟ ਗਈ | ਅੱਜ ਦੇ ਸਫ਼ਲ ਗੇਂਦਬਾਜਾਂ ਵਿਚ ਤਰਨ ਤਾਰਨ ਦੇ ਅਮਰਵੀਰ ਲਹਿਲ ਸੁਖਚੈਨ, ਨਮਿਤ ਵੀਰ ਨੇ ਇਕ-ਇਕ ਤੇ ਅਮਰੋਜਪ੍ਰੀਤ, ਪ੍ਰਫੁਲ ਪਾਂਡੇ ਨੇ ਦੋ 2 ਵਿਕਟਾਂ ਹਾਸਲ ਕੀਤੀਆਂ | ਇਸ ਤੋਂ ਬਾਅਦ ਅੰਮਿ੍ਤਸਰ ਦੀਆਂ 170 ਦੌੜਾਂ ਦਾ ਪਿੱਛਾ ਕਰਨ ਉੱਤਰੀ ਤਰਨ ਤਰਨ ਦੀ ਕਿ੍ਕਟ ਟੀਮ ਦੇ ਸਲਾਮੀ ਬੱਲੇਬਾਜ਼ਾਂ ਯੁਵਰਾਜ ਹੰਜਰਾਂ ਅਤੇ ਗੁਰਕਰਨ ਢੀਡਸਾ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ | ਇਨ੍ਹਾਂ ਦੋਨਾਂ ਸਲਾਮੀ ਬੱਲੇਬਾਜਾਂ ਨੇ ਹੰਜਰਾਂ ਨੇ 58 ਅਤੇ ਢੀਂਡਸਾ ਨੇ 55 ਦੌੜਾਂ ਦਾ ਯੋਗਦਾਨ ਪਾਇਆ | ਇਸ ਤੋਂ ਬਾਅਦ ਅਮਰੋਜ ਪ੍ਰੀਤ ਦੀਆਂ 40 ਦੌੜਾਂ ਦੀ ਬਦੌਲਤ ਤਰਨ ਤਾਰਨ ਦੀ ਕਿ੍ਕਟ ਟੀਮ ਨੇ ਬਹੁਤ ਆਸਾਨੀ ਨਾਲ ਅੰਮਿ੍ਤਸਰ ਦਾ ਟੀਚਾ ਹਾਸਲ ਕੀਤਾ ਅਤੇ ਅੰਮਿ੍ਤਸਰ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ | ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਮੁੱਖ ਕੋਚ ਲਵਪ੍ਰੀਤ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਤੋਂ ਕਰਵਾਈ ਜਾ ਰਹੀ ਮਿਹਨਤ ਦੇ ਨਤੀਜੇ ਸਾਫ ਦਿਖਾਈ ਰਹੇ ਹਨ | ਉਨ੍ਹਾਂ ਕਿਹਾ ਕਿ ਟੀਮ ਕੋਚ ਸਰਤਾਜ ਸਿੰਘ ਤੇ ਪੂਰੀ ਟੀਮ ਇਸ ਸਫਲਤਾ ਲਈ ਵਧਾਈ ਦੇ ਪਾਤਰ ਹਨ |

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਖ਼ੂਨਦਾਨ ਸੇਵਾ ਸੁਸਾਇਟੀ ਨੇ ਚੋਹਲਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸਕੂਲ ਪੱਟੀ ਵਿਖੇ ਮਜ਼ਦੂਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।