03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਡਰ-19 ਕੁੜੀਆਂ ਤੇ ਸੀਨੀਅਰ ਔਰਤਾਂ ਦੇ ਕ੍ਰਿਕਟ ਟ੍ਰਾਇਲ ਅੱਜ-ਅਭੈਜੀਤ ਸਿੰਘ ਸੰਧੂ

ਅਜੀਤ ਡੈਸਕ 03-05-2026

ਅੰਮਿ੍ਤਸਰ, 2 ਮਈ (ਰੇਸ਼ਮ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਸੀਨੀਅਰ ਔਰਤਾਂ ਦੇ ਇਕ ਦਿਨਾਂ ਮੈਚ ਤੇ ਅੰਡਰ-19 ਕੁੜੀਆਂ ਦੇ ਇਕ ਦਿਨਾ ਮੈਚ ਲਈ ਤਰਨ ਤਾਰਨ ਜ਼ਿਲੇ੍ਹ ਦੀ ਕ੍ਰਿਕਟ ਟੀਮਾਂ ਚੁਣਨ ਵਾਸਤੇ ਟਰਾਇਲ 3 ਮਈ ਨੂੰ ਲਏ ਜਾ ਰਹੇ ਹਨ | ਇਸ ਸੰਬੰਧੀ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ ਤੇ ਸਕੱਤਰ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲ 'ਚ ਅੰਡਰ 19 ਕੁੜੀਆਂ ਇਕ ਸਤੰਬਰ 2007 ਨੂੰ ਜਾਂ ਉਸ ਤੋਂ ਬਾਅਦ ਜਨਮ ਲੈਣ ਵਾਲੇ ਵਾਲੀਆਂ ਬੱਚੀਆਂ ਹਿੱਸਾ ਲੈ ਸਕਦੀਆਂ ਹਨ | ਇਨ੍ਹਾਂ ਟ੍ਰਾਇਲਾਂ 'ਚ ਗੈਸਟ ਪਲੇਅਰ ਵੀ ਸ਼ਾਮਿਲ ਹੋ ਸਕਦੇ ਹਨ | ਟਰਾਇਲਾਂ ਦਾ ਸਮਾਂ ਤੇ ਸਥਾਨ ਸਵੇਰੇ 10 ਵਜੇ ਸੇਂਟ ਰਾਮਾ ਮੈਰੀਡੀਅਨ ਅਕੈਡਮੀ ਪੱਟੀ ਰੋਡ ਤਰਨ ਤਾਰਨ ਰੱਖਿਆ ਗਿਆ ਹੈ | ਇਸ ਮੌਕੇ ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਜੁਆਇੰਟ ਸਕੱਤਰ ਰੋਜ਼ ਦੀਪ ਸਿੰਘ ਸੰਧੂ, ਸ਼ੇਰ ਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਅਤੇ ਐਸੋਸੀਏਸ਼ਨ ਦੇ ਮੈਂਬਰ ਤੇ ਹੋਰ ਮੁਹਤਬਰ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰ ਨੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਕਰਕੇ ਆਮ ਲੋਕਾਂ 'ਤੇ ਭਾਰੀ ਬੋਝ ਪਾਇਆ-ਵਿਧਾਇਕਾ ਜੀਵਨਜੋਤ ਕੌਰ... ਅਗਲੀ ਖ਼ਬਰ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਸਾਂਝਾ ਫਰੰਟ ਨੇ ਮਈ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।