03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੂਬਾ ਸਰਕਾਰ ਐਲਾਨੇ 'ਪਵਿੱਤਰ ਸ਼ਹਿਰਾਂ' ਲਈ ਦੇਵੇ ਵਿਸ਼ੇਸ਼ ਵਿਕਾਸ ਪੈਕੇਜ <br/>

ਗਗਨਦੀਪ ਸਿੰਘ ਵਿਰਕ, ਗੁਰਿੰਦਰ ਸਿੰਘ ਜੌਹਲ, ਮੁਕੇਸ਼ ਨੰਦਾ, ਰਜਿੰਦਰ ਸਿੰਘ ਮਰਵਾਹਾ, ਹਰਵਿੰਦਰ ਸਿੰਘ ਅਰੋੜਾ | <br/> 03-05-2026
ਅੰਮਿ੍ਤਸਰ, 2 ਮਈ (ਸੁਰਿੰਦਰ ਕੋਛੜ)-ਸੂਬੇ ਦੇ ਵਪਾਰੀ ਆਗੂਆਂ ਤੇ ਸਮਾਜਿਕ ਚਿੰਤਕਾਂ ਨੇ ਪੰਜਾਬ ਸਰਕਾਰ ਦੁਆਰਾ ਅੰਮਿ੍ਤਸਰ ਦੇ ਅੰਦਰੂਨੀ ਸ਼ਹਿਰ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ 'ਪਵਿੱਤਰ ਸ਼ਹਿਰਾਂ' ਵਜੋਂ ਐਲਾਨਣ ਦੇ ਫ਼ੈਸਲੇ ਨੂੰ ਸੂਬੇ ਦੀ ਧਾਰਮਿਕ, ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦਾ ਸਨਮਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਦੱਸਦਿਆਂ ਅਪੀਲ ਕੀਤੀ ਹੈ ਕਿ ਸਿਰਫ਼ ਪਵਿੱਤਰ ਸ਼ਹਿਰ ਐਲਾਨਣਾ ਅਤੇ ਇਸ਼ਤਿਹਾਰਬਾਜ਼ੀ 'ਤੇ ਵੱਡੀ ਰਕਮ ਖ਼ਰਚ ਕਰਨਾ ਕਾਫ਼ੀ ਨਹੀਂ ਹੈ, ਬਲਕਿ ਇਨ੍ਹਾਂ ਸ਼ਹਿਰਾਂ ਦੇ ਜ਼ਮੀਨੀ ਬੁਨਿਆਦੀ ਢਾਂਚੇ 'ਚ ਠੋਸ ਸੁਧਾਰ ਵੀ ਜ਼ਰੂਰੀ ਹੈ | ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮਿ੍ਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਅੰਮਿ੍ਤਸਰ ਵਰਗੇ ਵਿਸ਼ਵ-ਪ੍ਰਸਿੱਧ ਧਾਰਮਿਕ ਸ਼ਹਿਰ 'ਚ ਜਿਥੇ ਲੱਖਾਂ ਸ਼ਰਧਾਲੂ ਤੇ ਸੈਲਾਨੀ ਰੋਜ਼ਾਨਾ ਆਉਂਦੇ ਹਨ, ਉੱਥੇ ਪੀਣ ਵਾਲੇ ਪਾਣੀ, ਸੀਵਰੇਜ, ਡਰੇਨੇਜ, ਸੈਨੀਟੇਸ਼ਨ, ਜਨਤਕ ਆਵਾਜਾਈ, ਪਾਰਕਿੰਗ, ਸਟ੍ਰੀਟ ਲਾਈਟਿੰਗ, ਟ੍ਰੈਫਿਕ ਪ੍ਰਬੰਧਨ ਅਤੇ ਨਾਗਰਿਕ ਸਹੂਲਤਾਂ ਦੀ ਹਾਲਤ ਤਰਸਯੋਗ ਹੈ | 'ਅੰਮਿ੍ਤਸਰ ਫਾਊਾਡੇਸ਼ਨ' ਦੇ ਆਗੂ ਗੁਰਿੰਦਰ ਸਿੰਘ ਜੌਹਲ ਨੇ ਪਵਿੱਤਰ ਸ਼ਹਿਰ ਐਲਾਨੇ ਜਾਣ ਤੋਂ ਬਾਅਦ ਉਕਤ ਸ਼ਹਿਰਾਂ 'ਚ ਸਾਫ਼ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ, ਮੌਨਸੂਨ ਦੇ ਮੌਸਮ ਦੌਰਾਨ ਸੜਕਾਂ 'ਤੇ ਬਰਸਾਤੀ ਪਾਣੀ ਭਰਨ ਤੋਂ ਰੋਕਣ ਲਈ ਸੀਵਰੇਜ ਤੇ ਡਰੇਨੇਜ ਪ੍ਰਣਾਲੀਆਂ ਦਾ ਆਧੁਨਿਕੀਕਰਨ ਕੀਤੇ ਜਾਣ, ਸਫ਼ਾਈ ਅਤੇ ਸੈਨੀਟੇਸ਼ਨ ਪ੍ਰਣਾਲੀ ਨੂੰ ਕੌਮਾਂਤਰੀ ਮਿਆਰਾਂ ਅਨੁਸਾਰ ਅਪਗ੍ਰੇਡ ਕਰਨ, ਸ਼ਰਧਾਲੂਆਂ ਤੇ ਵਪਾਰੀਆਂ ਲਈ ਜਨਤਕ ਆਵਾਜਾਈ, ਈ-ਰਿਕਸ਼ਾ, ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਾਂ 'ਚ ਸੁਧਾਰ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਰਾਸਤੀ ਸੰਭਾਲ, ਸੂਚਨਾ ਕੇਂਦਰ, ਪਖਾਨੇ, ਆਰਾਮ ਖੇਤਰ ਅਤੇ ਸੁਰੱਖਿਆ ਨੂੰ ਮਜ਼ਬੂਤ ੈੈਕੀਤੇ ਜਾਣ ਦੀ ਮੰਗ ਕੀਤੀ | ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਟਰੇਡ ਵਿੰਗ ਦੀ ਕੋਰ ਕਮੇਟੀ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਪੰਜਾਬ 'ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਪਾਰੀਆਂ ਦੀ ਸੁਰੱਖਿਆ ਲਈ ਸੂਬੇ 'ਚ ਗੈਂਗਸਟਰਾਂ ਅਤੇ ਲੁਟੇਰਿਆਂ ਦੀਆਂ ਕਾਰਵਾਈਆਂ ਰੋਕੀਆਂ ਜਾਣ | ਉਨ੍ਹਾਂ ਨੇ ਕਿਹਾ ਕਿ ਜੇਕਰ ਵਪਾਰੀ ਅਸੁਰੱਖਿਅਤ ਰਹਿੰਦੇ ਹਨ ਤਾਂ ਨਵੇਂ ਨਿਵੇਸ਼ ਨਹੀਂ ਆਉਣਗੇ, ਉਦਯੋਗ ਸਥਾਪਿਤ ਨਹੀਂ ਹੋਣਗੇ ਅਤੇ ਰੁਜ਼ਗਾਰ ਪੈਦਾਵਾਰ ਪ੍ਰਭਾਵਿਤ ਹੋਵੇਗੀ | ਵਿਕਸਤ ਪੰਜਾਬ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਪਾਰੀਆਂ ਨੂੰ ਸਸ਼ਕਤ ਬਣਾਉਣਾ ਅਤੇ ਸੁਰੱਖਿਆ ਦੇਣਾ ਜ਼ਰੂਰੀ ਹੈ | ਅੰਮਿ੍ਤਸਰ ਬਾਰਿਕ ਕਿਲਨ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੰਦਾ ਨੇ ਸਰਕਾਰ ਤੇ ਪ੍ਰਸ਼ਾਸਨ ਦਾ ਧਿਆਨ ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਵੱਲ ਦਿਵਾਉਂਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਕਿ ਪੰਜਾਬ 'ਚ ਲਗਾਤਾਰ ਵਿਗੜਦੀ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇ ਕਾਰਨ ਵਪਾਰਕ ਭਾਈਚਾਰਾ ਡਰ ਅਤੇ ਅਸੁਰੱਖਿਆ ਦੇ ਮਾਹੌਲ 'ਚ ਕੰਮ ਕਰ ਰਿਹਾ ਹੈ | ਡਕੈਤੀ, ਚੋਰੀ, ਲੁੱਟ-ਮਾਰ ਅਤੇ ਧਮਕੀਆਂ ਦੀਆਂ ਘਟਨਾਵਾਂ 'ਚ ਵਾਧਾ ਵਪਾਰਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਰਾਜ ਸਰਕਾਰ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ |
ਅੰਮਿ੍ਤਸਰ ਬਿਲਡਿੰਗ ਮੈਟੀਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਜੀ. ਐੱਸ. ਟੀ. ਵਿਭਾਗ ਵਲੋਂ ਬਿਨਾ ਪੇਸ਼ਗੀ ਸੂਚਨਾ ਦਿੱਤੇ ਘਰ-ਘਰ ਜਾ ਕੇ ਕੀਤੇ ਜਾ ਰਹੇ ਸਰਵੇਖਣਾਂ ਨੇ ਵਪਾਰਕ ਭਾਈਚਾਰੇ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਲਿਖਤੀ ਆਦੇਸ਼ਾਂ ਅਤੇ ਸਪੱਸ਼ਟ ਪ੍ਰਕਿਰਿਆ ਤੋਂ ਬਿਨਾਂ ਕੀਤੀਆਂ ਗਈਆਂ ਜਾਂਚਾਂ ਕਾਨੂੰਨ ਦੀ ਭਾਵਨਾ ਦੇ ਵਿਰੁੱਧ ਹਨ | ਅਰੋੜਾ ਨੇ ਕਿਹਾ ਕਿ ਕਾਰੋਬਾਰੀ ਅਪਰਾਧੀ ਨਹੀਂ ਹਨ ਕਿ ਉਨ੍ਹਾਂ 'ਤੇ ਅਚਾਨਕ ਛਾਪੇਮਾਰੀ ਕੀਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਕਾਨੂੰਨ ਨੂੰ ਸਰਲ, ਪਾਰਦਰਸ਼ੀ ਤੇ ਭਰੋਸੇਯੋਗ ਬਣਾਉਣ ਦੀ ਲੋੜ ਹੈ, ਜਿਸ ਨਾਲ ਸਰਕਾਰ ਤੇ ਕਾਰੋਬਾਰ ਵਿਚਕਾਰ ਵਿਸ਼ਵਾਸ ਮਜ਼ਬੂਤ ਹੋਵੇ |

ਪਿਛਲੀ ਖ਼ਬਰ ਅੱਖਾਂ ਦੇ ਮਾਹਿਰ ਡਾ. ਸ਼ਕੀਨ ਸਿੰਘ ਵਲੋਂ ਮੋਤਿਆਬਿੰਦ ਸਰਜਰੀ 'ਚ ਆਧੁਨਿਕ ਤਕਨੀਕ ਦੀ ਸਿਖਲਾਈ <br/> ਅਗਲੀ ਖ਼ਬਰ ਸਾਬਕਾ ਡਾਇਰੈਕਟਰ ਜਸਬੀਰ ਸਿੰਘ ਢਿੱਲੋਂ ਨੇ ਹਲਕਾ ਉੱਤਰੀ 'ਚ ਸਫ਼ਾਈ ਅਭਿਆਨ ਚਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।