03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੱਖਾਂ ਦੇ ਮਾਹਿਰ ਡਾ. ਸ਼ਕੀਨ ਸਿੰਘ ਵਲੋਂ ਮੋਤਿਆਬਿੰਦ ਸਰਜਰੀ 'ਚ ਆਧੁਨਿਕ ਤਕਨੀਕ ਦੀ ਸਿਖਲਾਈ <br/>

ਅੱਖਾਂ ਦੇ ਮਾਹਿਰ ਡਾ. ਸ਼ਕੀਨ ਸਿੰਘ ਵਲੋਂ ਮੋਤਿਆਬਿੰਦ ਸਰਜ਼ਰੀ 'ਚ ਆਧੁਨਿਕ ਤਕਨੀਕ ਦੇ ਸੰਮੇਲਨ 'ਚ ਹੋਰ ਡਾਕਟਰਾਂ ਨਾਲ ਖੜੇ੍ਹ | ਅਜੀਤ ਤਸਵੀਰ <br/> 03-05-2026
ਅੰਮਿ੍ਤਸਰ, 2 ਮਈ (ਰੇਸ਼ਮ ਸਿੰਘ)-ਬੀਤੇ ਦਿਨ ਦਿੱਲੀ 'ਚ ਹੋਏ 2 ਰੋਜ਼ਾ ਡਾਸ ਵਲੋਂ ਆਯੋਜਿਤ ਕੀਤੇ ਕੌਮੀ ਅੱਖ ਰੋਗ ਸੰਮੇਲਨ 'ਚ ਅੰਮਿ੍ਤਸਰ ਤੋਂ ਅੱਖ ਰੋਗਾਂ ਦੇ ਮਾਹਿਰ ਡਾ. ਸ਼ਕੀਨ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਵਕਾਰੀ ਅੱਖ ਰੋਗ ਸੰਮੇਲਨ 'ਚ ਦੇਸ਼ ਭਰ ਦੇ 3 ਹਜ਼ਾਰ ਤੋਂ ਵਧੇਰ ਅੱਖ ਰੋਗ ਮਾਹਿਰ ਡਾਕਟਰਾਂ ਨੇ ਭਾਗ ਲਿਆ | ਡਾ. ਸ਼ਕੀਨ ਸਿੰਘ ਨੇ ਅੱਖ ਰੋਗਾਂ 'ਚ ਉੱਨਤ ਤੇ ਆਧੁਨਿਕ ਮੋਤੀਆਬਿੰਦ ਸਰਜਰੀ ਲਈ ਲੈਂਸ ਪਾਵਰ ਕੈਲਕੂਲੇਸ਼ਨ ਦੀ ਨਵੀਨਤਮ ਮਸ਼ੀਨਾਂ ਬਾਰੇ ਵੀ ਦੱਸਿਆ | ਇਸ ਦੇ ਨਾਲ ਹੀ ਉਨ੍ਹਾਂ ਸ਼ੂਗਰ ਮਰੀਜ਼ ਦੇ ਰੇਟਿਨੋਪੈਥੀ ਦੇ ਇਲਾਜ਼ ਤੇ ਵਿਭਿੰਨ ਉਪਚਾਰ ਤਕਨੀਕਾਂ ਤੇ ਇੰਜੈਕਸ਼ਨ 'ਤੇ ਆਯੋਜਿਤ ਸਦਨ ਦੀ ਵੀ ਪ੍ਰਧਾਨਗੀ ਕੀਤੀ | ਸਮੇਲਨ 'ਚ ਆਧੁਨਿਕ ਤਕਨੀਕਾਂ ਤੇ ਨਵੀਨਤਮ ਇਲਾਜ਼ ਵਿਧੀਆਂ ਬਾਰੇ ਚਰਚਾ ਹੋਈ, ਜਿਸ 'ਚ ਨੇਤਰ ਰੋਗ ਖੇਤਰ ਦੇ ਬੇਹਤਰ ਤੇ ਸਟੀਕ ਇਲਾਜ ਦੀ ਦਿਸ਼ਾ 'ਚ ਮਹੱਤਵਪੂਰਨ ਪਹਿਲਕਦਮੀ ਕੀਤੀ ਗਈ |

ਪਿਛਲੀ ਖ਼ਬਰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤਾਂ 'ਚ ਵਾਧੇ ਕਾਰਨ ਫੂਡ ਸਟਾਲ ਤੇ ਰੈਸਟੋਰੈਂਟ ਬੰਦ ਹੋਣ ਕਿਨਾਰੇ-ਮਠਾੜੂ <br/> ਅਗਲੀ ਖ਼ਬਰ ਸੂਬਾ ਸਰਕਾਰ ਐਲਾਨੇ 'ਪਵਿੱਤਰ ਸ਼ਹਿਰਾਂ' ਲਈ ਦੇਵੇ ਵਿਸ਼ੇਸ਼ ਵਿਕਾਸ ਪੈਕੇਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।