03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਿੱਖਿਆ ਕ੍ਰਾਂਤੀ ਦੀ ਨਵੀਂ ਲਹਿਰ ਨਾਲ ਸਰਕਾਰੀ ਸਕੂਲਾਂ 'ਚ ਹੋ ਰਿਹਾ ਹੈ ਡਿਜ਼ਿਟਲ ਬਦਲਾਅ-ਹਰਸ਼ ਅਰੋੜਾ <br/>

ਸਰਕਾਰੀ ਸਕੂਲਾਂ ਨੂੰ ਭੇਜੇ ਗਏ ਨਵੇਂ ਕੰਪਿਊਟਰਾਂ ਦਾ ਉਦਘਾਟਨ ਕਰਦੇ ਹੋਏ ਸਿੱਖਿਆ ਕੋਆਰਡੀਨੇਟਰ ਹਰਸ਼ ਅਰੋੜਾ | ਤਸਵੀਰ : ਨਿਰਮਲ ਸਟੂਡੀਓ <br/> 03-05-2026
ਅੰਮਿ੍ਤਸਰ, 2 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਪੂਰਬੀ ਦੀ ਵਿਧਾਇਕਾ ਜੀਵਨਜੋਤ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿੱਖਿਆ ਕੋਆਰਡੀਨੇਟਰ ਹਰਸ਼ ਅਰੋੜਾ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਸਕੂਲਾਂ ਨੂੰ ਭੇਜੇ ਗਏ ਨਵੇਂ ਕੰਪਿਊਟਰਾਂ ਦਾ ਉਦਘਾਟਨ ਵੀ ਕੀਤਾ ਗਿਆ | ਇਸ ਕੜੀ ਤਹਿਤ ਸਰਕਾਰੀ ਮਿਡਲ ਸਕੂਲ ਕਿ੍ਸ਼ਨਾ ਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੱਲ੍ਹਾ ਨੂੰ ਆਧੁਨਿਕ ਕੰਪਿਊਟਰ ਸਹੂਲਤਾਂ ਨਾਲ ਲੈਸ ਕੀਤਾ ਗਿਆ |ਹਰਸ਼ ਅਰੋੜਾ ਨੇ ਕਿਹਾ ਕਿ ਇਸ ਨਾਲ ਸਕੂਲਾਂ 'ਚ ਡਿਜ਼ਿਟਲ ਸਿੱਖਿਆ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੀ ਹੈ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੁੜਨ ਦੇ ਹੋਰ ਵੀ ਵਧੀਆ ਮੌਕੇ ਪ੍ਰਾਪਤ ਹੋ ਰਹੇ ਹਨ | ਇਸ ਮੌਕੇ ਕਿ੍ਸ਼ਨਾ ਨਗਰ ਮਿਡਲ ਸਕੂਲ ਦੀ ਪਿ੍ੰ: ਜਸਬੀਰ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੱਲ੍ਹਾ ਦੇ ਪਿ੍ੰਸੀਪਲ ਆਸ਼ੂ ਵਿਜ ਦੀ ਅਗਵਾਈ ਹੇਠ ਸਕੂਲ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਲਾਘਾਯੋਗ ਨਜ਼ਰ ਆਈ ਅਤੇ ਵਿਦਿਆਰਥੀਆਂ ਵਿਚ ਖੁਸ਼ੀ, ਉਤਸ਼ਾਹ ਅਤੇ ਗਰਵ ਦਾ ਵਿਲੱਖਣ ਮਾਹੌਲ ਵੇਖਣ ਨੂੰ ਮਿਲਿਆ, ਜੋ ਸਿੱਖਿਆ ਦੇ ਚਮਕਦਾਰ ਭਵਿੱਖ ਦੀ ਸੁੰਦਰ ਝਲਕ ਪੇਸ਼ ਕਰਦਾ ਹੈ |

ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨੂੰ ਬਾਬਾ ਪੂਰਨ ਦਾਸ ਰੋੜੇਵਾਲ ਵਾਲਿਆਂ ਦੀ ਬਰਸੀ ਸਮਾਗਮ ਸੰਬੰਧੀ ਸੱਦਾ ਪੱਤਰ ਅਗਲੀ ਖ਼ਬਰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤਾਂ 'ਚ ਵਾਧੇ ਕਾਰਨ ਫੂਡ ਸਟਾਲ ਤੇ ਰੈਸਟੋਰੈਂਟ ਬੰਦ ਹੋਣ ਕਿਨਾਰੇ-ਮਠਾੜੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।