28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਰਪੰਚ ਬਿੱਲਾ ਸ਼ੇਰੋਂ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤੇਗਾ-ਸਹੋਤਾ, ਭੇਜੀ ਫਤਿਆਬਾਦ <br/>

ਅਜੀਤ ਡੈਸਕ 10-05-2026
ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੇਅੰਤ ਸਿੰਘ ਪੰਪ ਵਾਲੇ, ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਗੁਰਭੇਜ ਸਿੰਘ ਭੇਜੀ ਤੇ ਅਮਨ ਰਾਹਲ ਚਾਹਲ ਨੇ ਗੱਲਬਾਤ ਕਰਦਿਆਂ ਦਸਿਆ ਕਿ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਜਿਹੜੇ ਵੀ ਪਿੰਡ ਵਿਚ ਗਏ ਹਾਂ ਪਿੰਡਾਂ ਦੇ ਲੋਕਾਂ ਨੇ ਇਸ ਤਰ੍ਹਾਂ ਸਵਾਗਤ ਕੀਤਾ ਕਿ ਜਿਸ ਤਰ੍ਹਾਂ ਉਹ ਆਪ ਬਿੱਲਾ ਸਰਪੰਚ ਦੀ ਚੋਣ ਲੜ ਰਹੇ ਹਨ | ਉਪਰੋਕਤ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਬੀਬਾ ਰਮਨਦੀਪ ਕੌਰ ਪਤਨੀ ਅਵਤਾਰ ਸਿੰਘ ਬਿੱਲਾ ਸਰਪੰਚ ਸੇਰੋਂ ਦੀ ਪਰਖ ਕਰਕੇ ਹੀ ਉਨ੍ਹਾਂ ਨੂੰ ਹਲਕਾ ਖਡੂਰ ਸਾਹਿਬ ਦੀ ਵਾਗਡੋਰ ਸੰਭਾਲੀ ਹੈ | ਜਿਸ ਜ਼ਿੰਮੇਵਾਰੀ ਨੂੰ ਦੋਵੇੇਂ ਪਤੀ ਪਤਨੀ ਦਿਨ ਰਾਤ ਇਕ ਕਰਕੇ ਨਿਭਾ ਰਹੇ ਹਨ | ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਨੇ ਦੱਸਿਆ ਕਿ ਹਲਕੇ ਦੇ ਲੋਕ ਵੀ ਬਿੱਲਾ ਸੇਰੋਂ ਦਾ ਬਹੁਤ ਮਾਣ ਸਤਿਕਾਰ ਤੇ ਸਵਾਗਤ ਕਰ ਰਹੇ ਹਨ | ਜਿਸ ਨੂੰ ਵੇਖਦੇ ਹੋਏ ਬਿੱਲਾ ਸੇਰੋਂ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਖਡੂਰ ਸਾਹਿਬ ਹਲਕੇ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਵੇਗਾ |

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਖ਼ਿਲਾਫ਼ ਗਲਤ ਪ੍ਰਚਾਰ ਕਰਨ ਵਾਲੇ ਗਿ੍ਫ਼ਤਾਰ <br/> ਅਗਲੀ ਖ਼ਬਰ ਐੱਮ. ਪੀ. ਭਾਈ ਅੰਮਿ੍ਤਪਾਲ ਸਿੰਘ ਦੀ ਐੱਨ. ਐੱਸ. ਏ. ਹਟਣ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਾ ਕਰਨਾ ਲੋਕਤੰਤਰ ਦਾ ਘਾਣ-ਬਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।