28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਗਵਾਨ ਵਾਲਮੀਕਿ ਖ਼ਿਲਾਫ਼ ਗਲਤ ਪ੍ਰਚਾਰ ਕਰਨ ਵਾਲੇ ਗਿ੍ਫ਼ਤਾਰ <br/>

ਅਜੀਤ ਡੈਸਕ 10-05-2026
ਤਰਨ ਤਾਰਨ, 9 ਮਈ (ਹਰਿੰਦਰ ਸਿੰਘ)—ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਭਗਵਾਨ ਵਾਲਮੀਕਿ ਜੀ ਖਿਲਾਫ਼ ਗਲਤ ਪ੍ਰਚਾਰ ਕਰਨ ਵਾਲੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ•ਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸ਼ਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਰਾਦਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਦਾਣਾ ਮੰਡੀ ਤਰਨ ਤਾਰਨ ਨਜ਼ਦੀਕ ਮੌਜੂਦ ਸੀ ਤਾਂ ਉਸ ਨੇ ਦੇਖਿਆ ਕਿ ਇਕ ਗੱਡੀ ਨੰਬਰ ਪੀ.ਬੀ. 30 ਏ.ਬੀ. 6387 ਵਿਚ ਇਕ ਨੌਜਵਾਨ ਉੱਚੀ ਉੱਚੀ ਬੋਲ ਕੇ ਇਕ ਕਿਤਾਬ ਜਿਸ ਦਾ ਨਾਮ 'ਹਮਾਰੇ ਸੰਤ ਮਹਾਂਪੁਰਸ਼ ਔਰ ਉਨਕਾ ਜੀਵਨ ਹੈ' ਹੱਥ ਵਿਚ ਫੜ ਕੇ ਪ੍ਰਚਾਰ ਕਰ ਰਹੇ ਸਨ ਜਿਨ•ਾਂ ਨੂੰ ਵੇਖ ਕੇ ਮੈਂ ਉਨ•ਾਂ ਪਾਸ ਚਲਾ ਗਿਆ ਅਤੇ ਮੈਂ ਉਨ•ਾਂ ਪਾਸੋਂ ਕਿਤਾਬ ਲੈ ਕੇ ਪੜਨ ਲੱਖਾ ਤਾਂ ਕਿਤਾਬ ਦੇ 29 ਨੰਬਰ ਪੇਜ 'ਤੇ ਭਗਵਾਨ ਵਾਲਮੀਕਿ ਜੀ ਬਾਰੇ ਗਲਤ ਸ਼ਬਦਾਵਲੀ ਲਿਖੀ ਹੋਈ ਸੀ | ਜਦੋਂ ਮੈਂ ਉਨ•ਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਤਾਂ ਉਹ ਨਹੀਂ ਰੁਕੇ ਅਤੇ ਪ੍ਰਚਾਰ ਕਰਨ ਲਈ ਨਿਕਲ ਗਏ, ਜਿਸ ਨਾਲ ਸਾਡੇ ਧਾਰਮਿਕ ਵਿਸਵਾਸ਼ ਦਾ ਅਪਮਾਨ ਹੋਇਆ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਭਜਨ ਲਾਲ ਪੁੱਤਰ ਗੁਰਦਿੱਤਾ ਵਾਸੀ ਦੀਵਾਨ ਖੇੜਾ ਅਬੋਹਰ ਜ਼ਿਲ•ਾ ਫਾਜਲਿਕਾ ਅਤੇ ਬਲਜੀਤ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਈਨਾ ਖੇੜਾ ਵਾਸੀ ਮਲੋਟ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਖਿਲਾਫ਼ ਮਾਮਲਾ ਦਰਜ ਕਰਕੇ ਉਨ•ਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |


ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਲੱਖਾਂ ਦੀ ਠੱਗੀ, ਤਿੰਨ ਖਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਸਰਪੰਚ ਬਿੱਲਾ ਸ਼ੇਰੋਂ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤੇਗਾ-ਸਹੋਤਾ, ਭੇਜੀ ਫਤਿਆਬਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।