02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਦਾਲਤ ਵਿਚ ਨਕਲੀ ਜ਼ਮਾਨਤੀ ਬਣ ਕੇ ਮੁਲਜ਼ਮ ਦੀ ਕਰਵਾਈ ਜ਼ਮਾਨਤ, ਮਾਮਲਾ ਦਰਜ <br/>

ਅਜੀਤ ਡੈਸਕ 11-05-2026
ਤਰਨ ਤਾਰਨ, 10 ਮਈ (ਪਰਮਜੀਤ ਜੋਸ਼ੀ)—ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਥਾਣਾ ਝਬਾਲ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਲਜ਼ਮ ਜਿਸ ਦਾ ਕੇਸ ਅਦਾਲਤ ਸ੍ਰੀ ਰੇਮ ਕੁਮਾਰ ਅਡੀਸ਼ਨਲ ਸ਼ੈਸ਼ਨ ਜੱਜ ਤਰਨ ਤਾਰਨ ਦੀ ਅਦਾਲਤ ਵਿਚ ਚੱਲ ਰਿਹਾ ਸੀ, ਦੀ ਅਦਾਲਤ ਵਿਚ ਝੂਠੀ ਗਵਾਹੀ ਦੇਣ ਦੇ ਦੋਸ਼ ਹੇਠ ਮੁਲਜ਼ਮ ਸਮੇਤ ਝੂਠੀ ਗਵਾਹੀ ਦੇਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਅਡੀਸ਼ਨਲ ਸ਼ੈਸ਼ਨ ਜੱਜ ਤਰਨ ਤਾਰਨ ਪ੍ਰੇਮ ਕੁਮਾਰ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਰਾਜਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੰਝ ਰੋਡ ਮੁਹੱਲਾ ਮਾਤਾ ਗੰਗਾ ਜੀ ਨਗਰ ਸੁਲਾਤਨਵਿੰਡ ਰੋਡ ਅੰਮਿ੍ਤਸਰ ਜਿਸ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਝਬਾਲ ਵਿਖੇ ਮਾਮਲਾ ਦਰਜ ਹੈ ਅਤੇ ਅਦਾਲਤ ਵਿਚ ਉਸਦਾ ਕੇਸ ਚੱਲ ਰਿਹਾ ਹੈ | ਅਦਾਲਤ ਵਲੋਂ ਮੁਲਜ਼ਮ ਰਾਜਬੀਰ ਸਿੰਘ ਨੂੰ ਜਮਾਨਤ ਦੇ ਦਿੱਤੀ ਗਈ | ਮਿਤੀ 14 ਅਗਸਤ 2023 ਨੂੰ ਅਮਰੀਕ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬੱਲ ਖੁਰਦ ਜ਼ਿਲ੍ਹਾ ਅੰਮਿ੍ਤਸਰ ਨੇ ਆਪਣੇ ਆਪ ਨੂੰ ਜ਼ਮਾਨਤੀ ਪੇਸ਼ ਕੀਤਾ ਸੀ ਅਤੇ ਹਰਜੀਤ ਸਿੰਘ ਨੰਬਰਦਾਰ ਪੁੱਤਰ ਬੰਤਾ ਸਿੰਘ ਵਾਸੀ ਬੱਲ ਖੁਰਦ ਜ਼ਿਲ੍ਹਾ ਅੰਮਿ੍ਤਸਰ ਨੇ ਇਸ ਨੂੰ ਤਸਦੀਕ ਕੀਤਾ ਸੀ | ਜਦਕਿ ਜਮਾਨਤ ਦੇਣ ਵਾਲਾ ਨਕਲੀ ਅਮਰੀਕ ਸਿੰਘ ਅਤੇ ਤਸਦੀਕ ਕਰਤਾ ਹਰਜੀਤ ਸਿੰਘ ਨੰਬਰਦਾਰ ਨਕਲੀ ਬਣ ਕੇ ਜਮਾਨਤ ਦੇ ਕੇ ਅਦਾਲਤ ਨਾਲ ਧੋਖਾ ਕੀਤਾ ਹੈ | ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਹੀਰਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜਬੀਰ ਸਿੰਘ ਤੋਂ ਇਲਾਵਾ ਅਮਰੀਕ ਸਿੰਘ ਅਤੇ ਹਰਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪੰਜਾਬ 'ਚ ਅਗਲੇ ਸਾਲ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸੂਬਾ ਵਾਸੀ ਉਤਾਵਲੇ-ਸੁਖਪਾਲ ਸਿੰਘ ਭੁੱਲਰ <br/... ਅਗਲੀ ਖ਼ਬਰ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਸੂਬਾ ਕਮੇਟੀ ਦੀ ਪ੍ਰਧਾਨ ਮੁੱਖ ਵਣ ਪਾਲ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।