18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਜਪਾ ਦਫ਼ਤਰ 'ਤੇ ਹੋਇਆ ਹਮਲਾ ਨਿੰਦਣਯੋਗ- ਡਾ. ਚੋਪੜਾ

ਅਜੀਤ ਡੈਸਕ 12-05-2026
ਭਿੱਖੀਵਿੰਡ, 11 ਮਈ (ਬੌਬੀ)-ਸ਼ਹਿਰ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਰੋਡ ਤੇ ਸਥਿਤ ਭਾਜਪਾ ਦਫ਼ਤਰ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਸਿਆਹੀ ਸੁੱਟ ਕੇ ਅਤੇ ਭੰਨ ਤੋੜ ਕਰਕੇ ਵੱਡਾ ਹਮਲਾ ਕੀਤਾ ਗਿਆ ਹੈ | ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਡਾ. ਰਿਤੇਸ਼ ਚੋਪੜਾ ਨੇ ਇਸ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਡਾਵਾਂ ਡੋਲ ਹੋ ਕੇ ਰਹਿ ਗਈ ਹੈ | ਆਏ ਦਿਨ ਪੰਜਾਬ ਅੰਦਰ ਕੁਝ ਸ਼ਰਾਰਤੀ ਅਨਸਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕੱਲ੍ਹ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਪੰਜਾਬ ਅੰਦਰ ਭਾਜਪਾ ਦੇ ਦਫ਼ਤਰਾਂ ਅੰਦਰ ਦਾਖ਼ਲ ਹੋ ਕੇ ਵੱਡੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ, ਪਰ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ | ਪੰਜਾਬ ਅੰਦਰ ਭਾਜਪਾ ਵਰਕਰਾਂ ਦਾ ਮਨੋਬਲ ਡੇਗਣ ਵਾਸਤੇ ਇਹ ਲੂੰਬੜ ਚਾਲ੍ਹਾਂ ਚੱਲੀਆਂ ਜਾ ਰਹੀਆਂ ਹਨ | ਉਨ੍ਹਾਂ ਇਹ ਵੀ ਆਖਿਆ ਕਿ ਪਿਛਲੇ ਦਿਨੀਂ ਦੇਸ਼ ਦੇ ਤਿੰਨ ਸੂਬਿਆਂ ਦੇ ਆਏ ਨਤੀਜਿਆਂ ਅਤੇ ਭਿ੍ਸ਼ਟ ਨੇਤਾਵਾਂ 'ਤੇ ਨਕੇਲ ਕਸਣ ਕਾਰਨ ਆਮ ਆਦਮੀ ਪਾਰਟੀ ਬੁਖਲਾਹਟ ਵਿਚ ਆ ਗਈ ਹੈ, ਪਰ ਭਾਜਪਾ ਦੇ ਵਰਕਰ ਇਨ੍ਹਾਂ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ | ਉਨ੍ਹਾਂ ਪੰਜਾਬ ਦੇ ਡੀ.ਜੀ.ਪੀ. ਤੋਂ ਮੰਗ ਕੀਤੀ ਕਿ ਤਰਨ ਤਾਰਨ ਦੇ ਭਾਜਪਾ ਦਫ਼ਤਰ ਵਿਚ ਹੋਏ ਹਮਲੇ ਦੀ ਨਿਰਪੱਖ ਜਾਂਚ ਕਰਾਈ ਜਾਵੇ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟ ਕੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |
ਪਿਛਲੀ ਖ਼ਬਰ ਈ. ਓ. ਰਣਦੀਪ ਸਿੰਘ ਨੇ ਨਗਰ ਕੌਂਸਲ ਤਰਨ ਤਾਰਨ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਸੁਖਬੀਰ ਨੇ ਹਲਕਾ ਗਿੱਲ 'ਚ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇਣ ਨੂੰ ਦਿੱਤੀ ਹਰੀ ਝੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।