ਇਆਲੀ/ਥਰੀਕੇ, 11 ਮਈ (ਮਨਜੀਤ ਸਿੰਘ ਦੁੱਗਰੀ)-ਪੰਜਾਬ ਦੇ ਵਿਧਾਨ ਸਭਾ ਹਲਕਿਆਂ 'ਚੋਂ ਸਭ ਤੋਂ ਵੱਡੇ ਹਲਕੇ ਵਜੋਂ ਜਾਣੇ ਜਾਂਦੇ ਹਲਕਾ ਗਿੱਲ ਦੀ ਭੂਗੋਲਿਕ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਗਿੱਲ ਦੇ ਸਰਕਲ ਪ੍ਰਧਾਨਾਂ ਦੀ ਗਿਣਤੀ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ | ਹਲਕਾ ਗਿੱਲ ਦੀ ਕਾਰਗੁਜ਼ਾਰੀ ਦਾ ਅਸਰ ਹਲਕਾ ਗਿੱਲ ਦੀ ਹੱਦਬੰਦੀ ਨਾਲ ਲੱਗਦੇ ਲੁਧਿਆਣੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ 3 ਹੋਰ ਜ਼ਿਲਿ੍ਹਆਂ ਜਲੰਧਰ, ਫ਼ਤਹਿਗੜ੍ਹ ਸਾਹਿਬ ਅਤੇ ਮਲੇਰਕੋਟਲਾ ਉਪਰ ਵੀ ਪੈਂਦਾ ਹੈ | ਬੀਤੀ ਕੱਲ੍ਹ ਹਲਕਾ ਗਿੱਲ ਵਿਖੇ ਫ਼ਿਰੋਜ਼ਪੁਰ ਮਾਰਗ 'ਤੇ ਸ਼ੋ੍ਰਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਖੋਲ੍ਹਣ ਸਮੇਂ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਦੀ ਅਗਵਾਈ 'ਚ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਨਮਾਨ ਸਮੇਂ ਪਹੁੰਚੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਕਮਲ ਚੇਟਲੀ, ਪ੍ਰੇਮ ਸਿੰਘ ਹਰਨਾਮਪੁਰਾ, ਚੰਦ ਸਿੰਘ ਡੱਲਾ ਪ੍ਰਧਾਨ ਲੁਧਿਆਣਾ ਦਿਹਾਤੀ, ਰਖਵਿੰਦਰ ਸਿੰਘ ਗਾਬੜੀਆ, ਭੁਪਿੰਦਰ ਸਿੰਘ ਭਿੰਦਾ, ਜਸਕਰਨ ਦਿਓਲ, ਹਿਤੇਸ਼ਇੰਦਰ ਸਿੰਘ ਗਰੇਵਾਲ, ਪ੍ਰਭਜੋਤ ਸਿੰਘ ਧਾਲੀਵਾਲ ਨੇ ਵੀ ਹਲਕਾ ਗਿੱਲ ਦੇ ਵਰਕਰਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ, ਜਿਸ 'ਤੇ ਪ੍ਰਧਾਨ ਬਾਦਲ ਨੇ ਸਰਕਲ ਪ੍ਰਧਾਨਾਂ ਦੀ ਗਿਣਤੀ ਵਧਾਉਣ ਦੇ ਨਾਲ ਨਾਲ ਪਿੰਡਾਂ ਵਿਚ ਬੂਥ ਪੱਧਰ 'ਤੇ ਕਮੇਟੀਆਂ ਬਣਾ ਕੇ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਦੇ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਪ੍ਰਧਾਨ ਇਸਤਰੀ ਵਿੰਗ ਲੁਧਿਆਣਾ ਦਿਹਾਤੀ ਬੀਬੀ ਕਿਰਨਦੀਪ ਕੌਰ ਕਾਦੀਆਂ, ਪ੍ਰਧਾਨ ਇਸਤਰੀ ਵਿੰਗ ਹਲਕਾ ਗਿੱਲ ਬੀਬੀ ਗੁਰਦੀਪ ਕੌਰ ਜੱਸੋਵਾਲ, ਬਲਕਰਨ ਸਿੰਘ ਬਾਜਵਾ ਯੂਥ ਪ੍ਰਧਾਨ ਲੁਧਿਆਣਾ ਦਿਹਾਤੀ, ਹਰਸ਼ਵੀਰ ਸਿੰਘ ਝੱਮਟ ਯੂਥ ਪ੍ਰਧਾਨ ਹਲਕਾ ਗਿੱਲ, ਵਿਕਰਮਜੀਤ ਸਿੰਘ ਵਿੱਕੀ ਸੋਹਲ ਪ੍ਰਧਾਨ ਬੀ.ਸੀ. ਵਿੰਗ ਹਲਕਾ ਗਿੱਲ, ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਮੀਤ ਸਿੰਘ ਕਾਦੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਦੀਪ ਸਿੰਘ ਦੀਪਾ ਪ੍ਰਧਾਨ ਵਪਾਰੀ ਵਿੰਗ ਹਲਕਾ ਗਿੱਲ, ਪਰਮਿੰਦਰ ਸਿੰਘ ਰੰਗੀਆਂ ਸਾਬਕਾ ਚੇਅਰਮੈਨ, ਹਰਮਿੰਦਰ ਸਿੰਘ ਬਿੰਦਰ ਠੱਕਰਵਾਲ ਸਾਬਕਾ ਚੇਅਰਮੈਨ, ਹਰਜਿੰਦਰ ਸਿੰਘ ਬੋਬੀ ਗਰਚਾ, ਸਰਕਲ ਪ੍ਰਧਾਨਾਂ 'ਚ ਜੱਥੇਦਾਰ ਰਘਵੀਰ ਸਿੰਘ ਗਰੇਵਾਲ ਸਦਰ 2, ਹਰਸਿਮਰਨ ਸਿੰਘ ਬਸੰਤ ਸਿਟੀ ਸਦਰ 3, ਹਰਦੀਪ ਸਿੰਘ ਮਨਸੂਰਾਂ ਸਦਰ ਇਕ, ਕਰਮਜੀਤ ਸੇਖੋਂ ਮਲਕਪੁਰ ਹੰਬੜਾਂ, ਗੁਰਜੀਤ ਸਿੰਘ ਲਹਿਰਾ ਘਵੱਦੀ, ਸੁਖਦਰਸ਼ਨ ਸਿੰਘ ਪੋਹੀੜ ਡੇਹਲੋਂ, ਇਕਬਾਲ ਸਿੰਘ ਮੰਝਫੱਗੂਵਾਲ ਸਰਕਲ ਲਾਡੋਵਾਲ, ਨਗਿੰਦਰ ਸਿੰਘ ਬਿੱਟੂ ਸਰਕਲ ਆਲਮਗੀਰ, ਆਦਰਸ਼ਪਾਲ ਬਿੰਨੀ ਹੁਸੈਨਪੁਰਾ ਪ੍ਰਤਾਪ ਸਿੰਘ ਵਾਲਾ, ਬੀਬੀ ਮਨਜੀਤ ਕੌਰ ਖੱਟੜਾ ਚੋਹਰਮ ਸਰਕਲ ਪ੍ਰਧਾਨ ਘਵੱਦੀ, ਬੀਬੀ ਕੁਲਜੀਤ ਕੌਰ ਕਿਲ੍ਹਾ ਰਾਏਪੁਰ ਸਰਕਲ ਪ੍ਰਧਾਨ ਡੇਹਲੋਂ, ਅਰਸ਼ ਮਾਣਕਵਾਲ ਪ੍ਰਧਾਨ ਐਸ.ਓ.ਆਈ. ਮਾਲਵਾ ਜ਼ੋਨ-2 ਆਦਿ ਹਾਜ਼ਰ ਸਨ |