18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਸਮਾਗਮ

ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ।

ਸਮਾਗਮ ਮੌਕੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਤ ਬਾਬਾ ਅਮੀਰ ਸਿੰਘ। ਅਜੀਤ ਤਸਵੀਰ 18-10-2026
ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ। ਜਦਕਿ ਜੁੜੀਆਂ ਸੰਗਤਾਂ ਸਨਮੁੱਖ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਪਹਿਲੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਪੰਚਮ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਵਲੋਂ ਕ੍ਰਮਵਾਰ ਬਾਰਹ ਮਾਹਾ ਤੁਖਰੀ ਅਤੇ ਮਾਂਝ ਦੀਆਂ ਕੱਤਕ ਮਹੀਨੇ ਦੀ ਸੁਹਾਵਣੀ ਸੀਤਲ ਬਹਾਰ ਦੇ ਪ੍ਰਥਾਏ ਮਨੁੱਖ ਮਾਤਰ ਨੂੰ ਸੱਚੀ ਸੰਗਤ ਦੇ ਆਸਰਾ ਲੈਣ ਅਤੇ ਮਾਲਕ ਦੇ ਸੱਚੇ ਨਾਮ ਨਾਲ ਜੁੜ ਕੇ ਦੁਰਲੱਭ ਤੇ ਅਨਮੋਲ ਮਨੁੱਖਾ ਜੀਵਨ ਸਫਲ ਬਣਾਉਣ ਦੇ ਗਾਡੀ ਮਾਰਗ ਦੇ ਪ੍ਰਥਾਏ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ਰਮਾਇਆ ਕਿ ਜੇਕਰ ਸਾਨੂੰ ਕੱਤਕ ਮਹੀਨੇ ਦੀ ਸ਼ੀਤਲ ਸੁਹਾਵਣੀ ਬਹਾਰ ਨਸੀਬ ਹੋਈ ਹੈ ਤਾਂ ਚੰਗੇ ਕਰਮ ਕਰਦਿਆਂ ਇਸਦਾ ਲਾਭ ਲਈਏ। ਉਨ੍ਹਾਂ ਸਮਝਾਇਆ ਕਿ ਜੇਕਰ ਕੋਈ ਇਸ ਸੁਹਾਵਣੀ ਸੀਤਲ ਬਹਾਰ ‘ਚ ਚੰਗਾ ਕਰਮ ਨਹੀਂ ਕਰਦਾ ਅਤੇ ਉਨ੍ਹਾਂ ਕਰਮਾਂ ਦਾ ਦੋਸ਼ ਕਿਸੇ ਨੂੰ ਨਾ ਦੇਵੇ ਅਤੇ ਆਪਣਾ ਦੋਸ਼ ਮੰਨ ਲਵੇ। ਚੰਗੇ ਭਾਗਾਂ ਨੂੰ ਜੇਕਰ ਮਾਲਕ ਪ੍ਰਮਾਤਮਾ ਮਿਲ ਜਾਵੇ ਤਾਂ ਸਾਰੇ ਵਿਛੋੜੇ ਲੱਥ ਵੀ ਜਾਂਦੇ ਹਨ।
ਪਿਛਲੀ ਖ਼ਬਰ ਇੰਡੀਅਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਸਥਾਨਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਦਰਜਨਾਂ ਬੀਬੀਆਂ ਹੋਈਆਂ ਯੂਨੀਅਨ ਚੜੂਨੀ ਮਹਿਲਾ ਮੋਰਚਾ ’ ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।