18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੈਸ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਮਰੀਜ਼ ਦੇ ਦੋਵੇਂ ਗੋਡਿਆਂ ਦਾ ਰੋਬੋਟਿਕ ਹੋਇਆ ਬਦਲਾਅ

ਆਲਮਗੀਰ, 17 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਲੋਂ ਬਿਹਤਰ ਤੇ ਸਮੇਂ ਸਿਰ ਇਲਾਜ ਦੀ ਭਾਲ ਵਿਚ ਭਾਰਤ ਦਾ ਰੁਖ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਹਿਤ ਇੰਗਲੈਂਡ ਵਿਚ ਗੋਡਿਆਂ ਦੇ ਇਲਾਜ ਲਈ ਲੰਬੀ ਉਡੀਕ ਦੀ ਤਰੀਕ ਮਿਲਣ ਕਾਰਨ ਇਕ ਅੰਤਰਰਾਸ਼ਟਰੀ ਮਰੀਜ਼ ਨੇ ਭਾਰਤ ਦੇ ਲੁਧਿਆਣਾ ਸਥਿਤ ਮੈਸ ਪ੍ਰੋਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ ਗਿੱਲ ਵਿਖੇ ਦੋਵੇਂ ਗੋਡਿਆਂ ਦਾ ਰੋਬੋਟਿਕ ਤਕਨੀਕ ਦੀ ਸਹਾਇਤਾ ਨਾਲ ਬਦਲਾਅ ਕਰਵਾਇਆ।

ਅਜੀਤ ਡੈਸਕ 18-10-2026
ਆਲਮਗੀਰ, 17 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਲੋਂ ਬਿਹਤਰ ਤੇ ਸਮੇਂ ਸਿਰ ਇਲਾਜ ਦੀ ਭਾਲ ਵਿਚ ਭਾਰਤ ਦਾ ਰੁਖ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਹਿਤ ਇੰਗਲੈਂਡ ਵਿਚ ਗੋਡਿਆਂ ਦੇ ਇਲਾਜ ਲਈ ਲੰਬੀ ਉਡੀਕ ਦੀ ਤਰੀਕ ਮਿਲਣ ਕਾਰਨ ਇਕ ਅੰਤਰਰਾਸ਼ਟਰੀ ਮਰੀਜ਼ ਨੇ ਭਾਰਤ ਦੇ ਲੁਧਿਆਣਾ ਸਥਿਤ ਮੈਸ ਪ੍ਰੋਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ ਗਿੱਲ ਵਿਖੇ ਦੋਵੇਂ ਗੋਡਿਆਂ ਦਾ ਰੋਬੋਟਿਕ ਤਕਨੀਕ ਦੀ ਸਹਾਇਤਾ ਨਾਲ ਬਦਲਾਅ ਕਰਵਾਇਆ। ਹਸਪਤਾਲ ਦੇ ਆਰਥੋਪੀਡਿਕ ਤੇ ਜੋੜ ਬਦਲਾਅ ਮਾਹਿਰ ਡਾ. ਮੁਨੀਸ਼ ਗੋਇਲ ਦੀ ਅਗਵਾਈ ਹੇਠ ਕੀਤਾ। ਮਰੀਜ਼ ਨੇ ਆਪਣੇ ਇਲਾਜ ਲਈ ਹਸਪਤਾਲ ਦੀ ਚੋਣ ਕੀਤੀ, ਜਿੱਥੇ ਉਸ ਨੂੰ ਡਾਕਟਰੀ ਜਾਂਚ ਅਤੇ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਗਈ। ਜਾਣਕਾਰੀ ਅਨੁਸਾਰ ਮਰੀਜ਼ ਨੂੰ ਇੰਗਲੈਂਡ ਵਿਚ ਗੋਡਿਆਂ ਦੇ ਇਲਾਜ ਲਈ ਲੰਬੀ ਉਡੀਕ ਕਰਨੀ ਪੈ ਰਹੀ ਸੀ। ਇਸ ਕਾਰਨ ਉਸ ਨੇ ਭਾਰਤ ਵਿਚ ਇਲਾਜ ਕਰਵਾਉਣ ਬਾਰੇ ਵਿਚਾਰ ਕੀਤਾ ਤੇ ਮੈਸ-ਪ੍ਰੋਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ, ਲੁਧਿਆਣਾ ਨਾਲ ਸੰਪਰਕ ਕੀਤਾ। ਹਸਪਤਾਲ ਪਹੁੰਚਣ ਤੋਂ ਬਾਅਦ ਮਰੀਜ਼ ਦਾ ਮੁਲਾਂਕਣ ਕੀਤਾ ਗਿਆ ਅਤੇ ਡਾਕਟਰੀ ਸਲਾਹ ਅਨੁਸਾਰ ਦੋਵੇਂ ਗੋਡਿਆਂ ਦੇ ਬਦਲਾਅ ਦੀ ਪ੍ਰਕਿਰਿਆ ਕੀਤੀ ਗਈ। ਡਾ. ਮੁਨੀਸ਼ ਗੋਇਲ ਨੇ ਦੱਸਿਆ ਕਿ ਗੋਡਿਆਂ ਵਿਚ ਲਗਾਤਾਰ ਦਰਦ, ਜੋੜਾਂ ਦਾ ਘਸਣਾ ਅਤੇ ਤੁਰਨ-ਫਿਰਨ ਵਿਚ ਮੁਸ਼ਕਿਲ ਹੋਣ ਕਾਰਨ ਮਰੀਜ਼ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਮਰੀਜ਼ ਦੀ ਸਿਹਤ, ਐਕਸ-ਰੇ ਅਤੇ ਹੋਰ ਜਾਂਚਾਂ ਦੇ ਆਧਾਰ ‘ਤੇ ਇਲਾਜ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ। ਰੋਬੋਟਿਕ ਤਕਨੀਕ ਸਰਜਨ ਨੂੰ ਸਰਜਰੀ ਦੀ ਯੋਜਨਾ ਬਣਾਉਣ ਅਤੇ ਇੰਪਲਾਂਟ ਦੀ ਸਥਿਤੀ ਨਿਰਧਾਰਿਤ ਕਰਨ ਵਿਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਗੋਡਾ ਬਦਲਾਅ ਸਰਜਰੀ ਤੋਂ ਬਾਅਦ ਫਿਜ਼ੀਉਥੈਰੇਪੀ, ਨਿਯਮਿਤ ਕਸਰਤ ਅਤੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਨਾ ਬਹੁਤ ਮਹੱਤਵਪੂਰਨ ਹੈ। ਹਰੇਕ ਮਰੀਜ਼ ਦੀ ਰਿਕਵਰੀ ਵੱਖਰੀ ਹੋ ਸਕਦੀ ਹੈ, ਇਸ ਲਈ ਇਲਾਜ ਤੋਂ ਬਾਅਦ ਨਿਯਮਿਤ ਫਾਲੋਅੱਪ ਵੀ ਜ਼ਰੂਰੀ ਹੈ।
ਪਿਛਲੀ ਖ਼ਬਰ ਦਰਜਨਾਂ ਬੀਬੀਆਂ ਹੋਈਆਂ ਯੂਨੀਅਨ ਚੜੂਨੀ ਮਹਿਲਾ ਮੋਰਚਾ ’ ਚ ਸ਼ਾਮਿਲ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਦੀਆਂ 25 ਲੜਕੀਆਂ ਦੇ ਕਰਵਾਏ ਆਨੰਦ ਕਾਰਜ - ਸੰਤ ਆਲੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।