18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਿਆਨੰਦ ਹਸਪਤਾਲ ਦੇ ਬਾਲ ਰੋਗ ਵਿਭਾਗ ਨੇ ਨਵਜਾਤ ਰੀਸੱਸਿਟੇਸ਼ਨ ਸਿਖਲਾਈ ਵਰਕਸ਼ਾਪ ਲਗਾਈ <br/>

ਅਜੀਤ ਡੈਸਕ 12-05-2026
ਲੁਧਿਆਣਾ, 11 ਮਈ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਬਾਲ ਰੋਗ ਵਿਭਾਗ ਵਲੋਂ ਰਾਸ਼ਟਰੀ ਨਿਓਨੇਟਲ ਰੀਸੱਸਿਟੇਸ਼ਨ ਦਿਵਸ ਮਨਾਇਆ ਗਿਆ | ਇਸ ਮੌਕੇ ਨਵਜਾਤ ਬੱਚਿਆਂ ਦੀ ਐਮਰਜੈਂਸੀ ਸੰਭਾਲ ਅਤੇ ਜਨਮ ਸਮੇਂ ਸਾਹ ਨਾ ਆਉਣ ਤੋਂ ਬਚਾਅ ਲਈ ਲਗਭਗ 90 ਸਟਾਫ਼ ਨਰਸਾਂ ਲਈ ਹੱਥੋਂ-ਹੱਥ ਸਿਖਲਾਈ ਵਰਕਸ਼ਾਪ ਕਰਵਾਈ ਗਈ | ਇਸ ਪ੍ਰੋਗਰਾਮ ਦਾ ਪ੍ਰਬੰਧ ਡਾ. ਕਮਲ ਅਰੋੜਾ, ਪ੍ਰੋਫੈਸਰ, ਬਾਲ ਰੋਗ ਵਿਭਾਗ ਵਲੋਂ ਨੈਸ਼ਨਲ ਨਿਓਨੈਟੋਲੋਜੀ ਫੋਰਮ ਆਫ਼ ਇੰਡੀਆ ਅਤੇ ਪੰਜਾਬ ਐਨ.ਐਨ.ਐਫ. ਚੈਪਟਰ ਵਲੋਂ ਕੀਤਾ ਗਿਆ | ਇਹ ਦੇਸ਼-ਪੱਧਰੀ ਮੁਹਿੰਮ ਡਾ. ਲਾਲਨ ਕੁਮਾਰ ਭਾਰਤੀ, ਪ੍ਰਧਾਨ, ਐਨ.ਐਨ.ਐਫ. ਇੰਡੀਆ ਅਤੇ ਡਾ. ਅਮਿਤ ਉਪਾਧਿਆਯ, ਸਕੱਤਰ, ਐਨ.ਐਨ.ਐਫ. ਇੰਡੀਆ ਦੀ ਰਹਿਨੁਮਾਈ ਹੇਠ ਚਲਾਈ ਗਈ | ਹਸਪਤਾਲ ਮੈਨੇਜਮੈਂਟ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਫੈਕਲਟੀ ਅਤੇ ਨਰਸਿੰਗ ਸਟਾਫ਼ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਨਿਯਮਿਤ ਸਿਖਲਾਈਆਂ ਨਾਲ ਸੁਰੱਖਿਅਤ ਡਲਿਵਰੀ ਅਤੇ ਨਵਜਾਤ ਬੱਚਿਆਂ ਦੀ ਬਿਹਤਰ ਸੰਭਾਲ ਯਕੀਨੀ ਬਣਦੀ ਹੈ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਬਾਲ ਰੋਗ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰੈਕਟੀਕਲ ਅਤੇ ਸਕਿਲ-ਬੇਸਡ ਸਿਖਲਾਈ ਰਾਹੀਂ ਨਵਜਾਤ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ | ਡਾ. ਪੁਨੀਤ ਪੂਨੀ, ਪ੍ਰੋਫੈਸਰ ਅਤੇ ਮੁਖੀ, ਬਾਲ ਰੋਗ ਵਿਭਾਗ ਨੇ ਕਿਹਾ ਕਿ ਨਿਯਮਿਤ ਨਿਓਨੇਟਲ ਰੀਸੱਸਿਟੇਸ਼ਨ ਸਿਖਲਾਈ ਨਾਲ ਜਨਮ ਸਮੇਂ ਸਾਹ ਦੀ ਸਮੱਸਿਆ ਕਾਰਨ ਹੋਣ ਵਾਲੀ ਨਵਜਾਤ ਮੌਤ ਦਰ ਘਟਾਈ ਜਾ ਸਕਦੀ ਹੈ | ਡਾ. ਦੀਪਕ ਭੱਟ, ਪ੍ਰੋਫੈਸਰ, ਬਾਲ ਰੋਗ ਵਿਭਾਗ ਨੇ ਨਰਸਿੰਗ ਸਟਾਫ਼ ਨੂੰ ਜਨਮ ਸਮੇਂ ਸਾਹ ਨਾ ਆਉਣ ਦੀ ਸਮੱਸਿਆ ਤੋਂ ਬਚਾਅ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਡਾ. ਗੁਰਦੀਪ ਧੂਰੀਆ, ਪ੍ਰੋਫੈਸਰ, ਬਾਲ ਰੋਗ ਵਿਭਾਗ ਨੇ ਕਿਹਾ ਕਿ ਜਨਮ ਤੋਂ ਤੁਰੰਤ ਬਾਅਦ ਦੇ ''ਗੋਲਡਨ ਮਿੰਟ'' ਵਿਚ ਕੀਤੀ ਗਈ ਸਹੀ ਨਿਓਨੇਟਲ ਰੀਸੱਸਿਟੇਸ਼ਨ ਨਾਲ ਨਵਜਾਤ ਬੱਚਿਆਂ ਵਿਚ ਜਟਿਲਤਾਵਾਂ ਅਤੇ ਮੌਤ ਦਰ ਨੂੰ ਕਾਫ਼ੀ ਘਟਾਇਆ ਜਾ ਸਕਦਾ ਹੈ | ਸਿਖਲਾਈ ਸੈਸ਼ਨ ਮਾਹਿਰ ਟੀਮ ਵਲੋਂ ਕਰਵਾਏ ਗਏ, ਜਿਸ ਵਿਚ ਡਾ. ਕਰਮਬੀਰ ਗਿੱਲ, ਡਾ. ਸੁਮਤੀ ਵਰਮਾ, ਡਾ. ਅਨੁ ਟਿਵਾਣਾ, ਡਾ. ਅਮਨੀਤ ਕੌਰ, ਡਾ. ਅਕਸ਼ੇ ਬੰਗਾ, ਡਾ. ਰਵੀ ਅਤੇ ਅਨੀਤ ਜੋਸਫ ਸ਼ਾਮਿਲ ਸਨ | ਸਿਖਲਾਈ ਦੌਰਾਨ ਨਰਸਿੰਗ ਸਟਾਫ਼ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਨਵਜਾਤ ਬੱਚਿਆਂ ਦੀ ਐਮਰਜੈਂਸੀ ਸੰਭਾਲ ਲਈ ਮਹੱਤਵਪੂਰਨ ਜੀਵਨ-ਰੱਖਿਆ ਹੁਨਰ ਸਿੱਖੇ |

ਪਿਛਲੀ ਖ਼ਬਰ ਸੁਖਬੀਰ ਨੇ ਹਲਕਾ ਗਿੱਲ 'ਚ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇਣ ਨੂੰ ਦਿੱਤੀ ਹਰੀ ਝੰਡੀ <br/> ਅਗਲੀ ਖ਼ਬਰ ਜਰਖੜ ਸਟੇਡੀਅਮ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਦੂਸਰੇ ਦਿਨ ਦਿਲਕਸ਼ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।