18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜਰਖੜ ਸਟੇਡੀਅਮ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਦੂਸਰੇ ਦਿਨ ਦਿਲਕਸ਼ ਮੁਕਾਬਲੇ

ਜਰਖੜ ਸਟੇਡੀਅਮ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਦੂਸਰੇ ਦਿਨ ਜੂਨੀਅਰ ਵਿੰਗ ਦੀਆਂ ਟੀਮਾਂ ਨਾਲ ਜਾਣ-ਪਹਿਚਾਣ ਸਮੇਂ ਏ. ਆਈ. ਜੀ. ਅਮਰੀਕ ਸਿੰਘ ਮਿਨਹਾਸ, ਜਗਰੂਪ ਸਿੰਘ ਜਰਖੜ, ਗੁਰਵਿੰਦਰ ਸਿੰਘ ਗਰੇਵਾਲ ਤੇ ਹੋਰ | ਤਸਵੀਰ : ਅੰਮਿ੍ਤਪਾਲ ਸਿੰਘ ਕੈਲੇ <br/> 12-05-2026
ਡੇਹਲੋਂ, 11 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ ਕਰਵਾਏ ਜਾ ਰਹੇ 16ਵੇਂ ਜੇ. ਐੱਸ. ਟੀ. ਟਰੱਕ ਪਰਮਿਟ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਦੂਜੇ ਦਿਨ ਬਹੁਤ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਹਾਕੀ ਮੁਕਾਬਲੇ ਵੇਖਣ ਨੂੰ ਮਿਲੇ | ਦੂਸਰੇ ਦਿਨ ਸੀਨੀਅਰ ਵਰਗ 'ਚ ਜਰਖੜ ਅਕੈਡਮੀ, ਘਵੱਦੀ ਕਲੱਬ ਵਲੋਂ ਅਤੇ ਜੂਨੀਅਰ ਵਰਗ ਵਿਚ ਕਿਲ੍ਹਾ ਰਾਏਪੁਰ, ਜੀ. ਟੀ. ਬੀ. ਅਕੈਡਮੀ ਚਚਰਾੜੀ ਵਲੋਂ ਆਪੋ ਆਪਣੇ ਮੈਚਾਂ ਦੌਰਾਨ ਜੇਤੂ ਸ਼ੁਰੂਆਤ ਕੀਤੀ ਗਈ | ਲੀਗ ਮੈਚਾਂ ਦੌਰਾਨ ਦੇ ਦੂਸਰੇ ਦਿਨ ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ, ਅਮਰੀਕ ਸਿੰਘ ਮਿਨਹਾਸ ਏ. ਆਈ. ਜੀ. ਪੁਲਿਸ, ਸਰਬਜੀਤ ਸਿੰਘ ਬੱਲ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ | ਓਲੰਪੀਅਨ ਪਿ੍ਥੀਪਾਲ ਹਾਕੀ ਮੇਲੇ ਦੇ ਵਿਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿਚ 16 ਟੀਮਾਂ ਹਿੱਸਾ ਲੈ ਰਹੀਆਂ ਹਨ | ਮੁੱਢਲੇ ਮੈਚ ਵਿਚ ਜੂਨੀਅਰ ਵਰਗ ਵਿਚ ਕਿਲ੍ਹਾ ਰਾਏਪੁਰ ਟੀਮ ਨੇ ਸੰਗਰੂਰ ਨੂੰ 3-3 ਗੋਲਾਂ ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਵਿਚ 4-2 ਨਾਲ ਹਰਾਇਆ | ਦੂਜੇ ਮੈਚ ਵਿਚ ਗੁਰੂ ਤੇਗ਼ ਬਹਾਦਰ ਅਕਾਦਮੀ ਚਚਰਾੜੀ ਨੇ ਜਰਖ਼ੜ ਅਕੈਡਮੀ ਨੂੰ 7-3 ਗੋਲਾਂ ਹਰਾਇਆ | ਸੀਨੀਅਰ ਵਰਗ ਵਿਚ ਜਰਖੜ ਹਾਕੀ ਅਕੈਡਮੀ ਨੇ ਯੰਗ ਕਲੱਬ ਉਟਾਲਾਂ ਨੂੰ 10-4 ਗੋਲਾਂ ਦੀ ਕਰਾਰੀ ਮਾਤ ਦਿੱਤੀ ਅਤੇ ਮਨਵਦੀਪ ਸਿੰਘ ਜਿੱਤ ਦਾ ਪ੍ਰਮੁੱਖ ਹੀਰੋ ਰਿਹਾ | ਦੂਜੇ ਮੈਚ ਵਿਚ ਗਿੱਲ ਕਲੱਬ ਘਵੱਦੀ ਨੇ ਲੁਧਿਆਣਾ ਸਪੋਰਟਸ ਕਲੱਬ ਨੂੰ 8-2 ਗੋਲਾਂ ਨਾਲ ਹਰਾਇਆ | ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਦੂਸਰੇ ਗੇੜ ਦੇ ਮੁਕਾਬਲੇ 16 ਅਤੇ 17 ਮਈ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਹੋਣਗੇ | ਦੋਨੋਂ ਦਿਨ 4-4 ਮੈਚ ਖੇਡੇ ਜਾਣਗੇ | 17 ਮਈ ਨੂੰ ਓਲੰਪੀਅਨ ਪਿ੍ਥੀਪਾਲ ਸਿੰਘ ਹੋਰਾਂ ਦੇ 43ਵੀਂ ਬਰਸੀ ਬਹੁਤ ਹੀ ਸ਼ਰਧਾ ਅਤੇ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਈ ਜਾਵੇਗੀ | ਇਸ ਸਮੇਂ ਡੇਹਲੋਂ ਬਲਾਕ ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਕੋਚ ਗੁਰਵਿੰਦਰ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ, ਕੁਲਦੀਪ ਸਿੰਘ ਘਵੱਦੀ, ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਬੂਟਾ ਸਿੰਘ ਸਿੱਧੂ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਰਘਵੀਰ ਸਿੰਘ ਡੰਗੋਰਾ, ਪਰਮਜੀਤ ਸਿੰਘ ਗਰੇਵਾਲ ਗੁਰਵਿੰਦਰ ਸਿੰਘ ਗਰੇਵਾਲ, ਅਜੀਤਪਾਲ ਸਿੰਘ ਨਾਰੰਗਵਾਲ ਸਮੇਤ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਦੇ ਬਾਲ ਰੋਗ ਵਿਭਾਗ ਨੇ ਨਵਜਾਤ ਰੀਸੱਸਿਟੇਸ਼ਨ ਸਿਖਲਾਈ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਨੇ ਪਨੀਰ 'ਚ ਮਿਲਾਵਟਖੋਰੀ ਕਰਨ ਵਾਲਿਆਂ 'ਤੇ ਲਿਆ ਸਖ਼ਤ ਐਕਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।