18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

20 ਨੂੰ ਪੂਰੇ ਦੇਸ਼ ਦੇ ਮੈਡੀਕਲ ਸਟੋਰ ਹੋਣਗੇ ਬੰਦ <br/>

ਅਜੀਤ ਡੈਸਕ 12-05-2026
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਬਿਮਲ ਅਗਰਵਾਲ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਸਮੁੱਚੇ ਕੈਮਿਸਟ ਭਾਈਚਾਰੇ ਦੇ ਨਾਲ ਅਹਿਮ ਮੀਟਿੰਗ ਰੱਖੀ ਗਈ | ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਆਰਗਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਆਲ ਇੰਡੀਆ ਦੇ ਪ੍ਰਧਾਨ ਜੇ. ਐੱਸ ਸ਼ਿੰਦੇ, ਜਨਰਲ ਸੈਕਟਰੀ ਰਾਜੀਵ ਸਿੰਗਲਾ, ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਵਲੋਂ ਦਿੱਤੇ ਹੁਕਮਾਂ ਤਹਿਤ ਪੂਰੇ ਭਾਰਤ ਵਿਚ ਮੈਡੀਕਲ ਸਟੋਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ | ਇਸਦਾ ਮੁੱਖ ਕਾਰਨ ਆਨਲਾਈਨ ਦਵਾਈਆਂ ਦੀ ਹੋ ਰਹੀ ਵਿਕਰੀ ਹੈ, ਜਿਸ ਵਿਚ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਵੀ ਸ਼ਾਮਿਲ ਹੈ, ਕਿਉਂਕਿ ਸਰਕਾਰ ਵਲੋਂ ਨਿਰਧਾਰਿਤ ਸਰਕਾਰੀ ਕਾਨੂੰਨਾਂ ਮੁਤਾਬਿਕ ਦਵਾਈ ਸਿਰਫ਼ ਮੈਡੀਕਲ ਪ੍ਰੈਕਟਿਸ਼ਨਰ ਦੇ ਦੁਆਰਾ ਜਾਂ ਉਸ ਦੀ ਹਾਜ਼ਰੀ ਦੇ ਵਿਚ ਹੀ ਦਿੱਤੀ ਜਾ ਸਕਦੀ ਹੈ, ਪਰ ਉੱਥੇ ਹੀ ਇਹ ਦਵਾਈਆਂ ਕੋਰੀਅਰ ਦੁਆਰਾ ਆਮ ਲੋਕਾਂ ਦੇ ਘਰਾਂ ਦੇ ਵਿਚ ਪਹੁੰਚਾਈਆਂ ਜਾ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਇਸ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਤੇ ਉੱਥੇ ਹੀ ਬਾਜ਼ਾਰ ਦੇ ਵਿਚ ਜ਼ਮੀਨੀ ਪੱਧਰ 'ਤੇ ਮਿਹਨਤ ਕਰਨ ਵਾਲੇ ਕਾਰੋਬਾਰੀਆਂ ਦੀ ਵੀ ਮੁਸੀਬਤ ਵੱਧ ਰਹੀ ਹੈ | ਆਨਲਾਈਨ ਦਵਾਈਆਂ ਦੀ ਵਿਕਰੀ ਦੇ ਨਾਲ ਦੇਸ਼ ਦਾ ਪੈਸਾ ਵਿਦੇਸ਼ ਦੇ ਵਿਚ ਜਾ ਰਿਹਾ ਹੈ ਅਤੇ ਡਰੱਗ ਮਾਫ਼ੀਆ ਦੀ ਵੀ ਆਨਲਾਈਨ ਦਵਾਈਆਂ ਦੇ ਕਾਰੋਬਾਰ ਦੀ ਆੜ੍ਹ ਦੇ ਵਿਚ ਹਾਵੀ ਹੋਣ ਦੀ ਪੂਰੀ ਸੰਭਾਵਨਾ ਹੈ | 20 ਮਈ 2026 ਨੂੰ ਦੁਨੀਆਂ ਭਰ ਦੇ ਵਿਚ ਕੈਮਿਸਟਾਂ ਨੂੰ ਆ ਰਹੀਆਂ ਦਿੱਕਤਾਂ ਦੇ ਕਾਰਨ ਪੂਰੇ ਭਾਰਤ ਦੇ ਵਿਚ ਮੈਡੀਕਲ ਸਟੋਰ ਬੰਦ ਕਰਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਸ ਹੜਤਾਲ ਦੇ ਨਾਲ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਉੱਥੇ ਹੀ ਉਨ੍ਹਾਂ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਇਹਨਾਂ ਗੰਭੀਰ ਮਸਲਿਆ ਦੇ ਉੱਪਰ ਧਿਆਨ ਦੇ ਕੇ ਕੈਮਿਸਟਾਂ ਦੀ ਸਮੱਸਿਆ ਦਾ ਹੱਲ ਕਰਕੇ ਮੰਗਾਂ ਪੂਰੀਆ ਕੀਤੀਆਂ ਜਾਣ | ਇਸ ਮੌਕੇ ਮੁਨੀਸ਼ ਅਰੋੜਾ ਜਨਰਲ ਸੈਕਰਟਰੀ, ਨਰਿੰਦਰ ਪੁਰੀ ਚੇਅਰਮੈਨ, ਸੰਜੇ ਗੁਪਤਾ ਸ਼ਹਿਰੀ ਪ੍ਰਧਾਨ, ਜਤਿੰਦਰਜੀਤ ਸਿੰਘ ਸ਼ਹਿਰੀ ਜਨਰਲ ਸਕੱਤਰ, ਜਤਿਨ ਅਗਰਵਾਲ, ਰੋਹਿਤ ਭਾਰਦਵਾਜ, ਮੁਨੀਸ਼ ਮਿੱਤਲ, ਵੀਰੂ ਰਾਮ, ਅਸ਼ਵਨੀ ਕੁਮਾਰ ਐਸ.ਕੇ., ਇੰਦਰਜੀਤ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਕੁਮਾਰ, ਕਿ੍ਪਾਲ ਸਿੰਘ, ਸ਼ਿੰਦਰ ਢਿੱਲੋਂ, ਸਾਹਿਬ ਸਿੰਘ, ਕਿ੍ਸ਼ਨ ਲਾਲ ਕੱਕੜ, ਰਜਿੰਦਰ ਕਕੜ, ਪ੍ਰੀਤਪਾਲ ਸਿੰਘ, ਸੁਭਾਸ਼ ਚੰਦਰ, ਨਿਤੀਸ਼ ਕੱਕੜ, ਮਨਜੀਤ ਸਿੰਘ, ਪਿ੍ੰਸ ਕੁਮਾਰ, ਅਜੇ, ਰਣਬੀਰ ਸਿੰਘ ਆਦਿ ਕੈਮਿਸਟ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਭੁੱਲਰ ਦੀ ਅਗਵਾਈ ਸਦਕਾ ਕਾਂਗਰਸ ਹੋਈ ਮਜ਼ਬੂਤ- ਵਿੱਕੀ ਝਬਾਲ <br/> ਅਗਲੀ ਖ਼ਬਰ ਸੇਵਾ ਮੁਕਤ ਹੋਣ 'ਤੇ ਬਲਜਿੰਦਰ ਸਿੰਘ ਦੋਬਲੀਆਂ ਦਾ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।