ਤਰਨ ਤਾਰਨ, 11 ਮਈ (ਪਰਮਜੀਤ ਜੋਸ਼ੀ)-ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਅਤੇ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ ਦੋਬਲੀਆਂ ਦੀ ਸੇਵਾਮੁਕਤੀ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬਹਿਲਾ, ਯੂਨੀਅਨ ਦੇ ਜਨਰਲ ਸਕੱਤਰ ਫੁਮਣ ਸਿੰਘ ਕਾਠਗੜ੍ਹ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਚੀਮਾ, ਅਨਿਲ ਕੁਮਾਰ, ਕਰਮਜੀਤ ਸਿੰਘ ਮਾਨ, ਸਤਿਨਾਮ ਸਿੰਘ ਅਮਰਕੋਟ, ਰਸਾਲ ਸਿੰਘ, ਸੁਬੇਗ ਸਿੰਘ, ਅੰਗਰੇਜ ਸਿੰਘ ਅੰਮਿ੍ਤਸਰ, ਸਰਬਜੀਤ ਸਿੰਘ, ਪੈਨਸ਼ਨ ਯੂਨੀਅਨ ਦੇ ਬਲਦੇਵ ਸਿੰਘ ਕੱਲਾ, ਸਤਪਾਲ ਸ਼ਰਮਾ, ਧਰਮ ਸਿੰਘ ਆਦਿ ਨੇ ਬਲਜਿੰਦਰ ਸਿੰਘ ਦੋਬਲੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸਨਮਾਨਿਤ | ਇਸ ਸਮੇਂ ਕਰਮਜੀਤ ਸਿੰਘ ਬਹਿਲਾ ਅਤੇ ਯੂਨੀਅਨ ਆਗੂ ਗੁਰਵਿੰਦਰ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ ਦੋਬਲੀਆਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀਸ਼ ਇਸ ਮੌਕੇ ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਸਵਿੰਦਰ ਸਿੰਘ ਦੁਬਲੀ ਦਾ ਬੇਟਾ ਨਵਦੀਪ ਸਿੰਘ ਦੋਬਲੀ, ਹਰਜੀਤ ਸਿੰਘ ਦੋਬਲੀ, ਦਵਿੰਦਰ ਸਿੰਘ, ਧਰਮ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ,ਸਤਪਾਲ ਸ਼ਰਮਾ, ਸਰਵਣ ਸਿੰਘ ਡਿੱਬੀਪੁਰ, ਸੰਦੀਪ ਸਿੰਘ, ਬਲਵਿੰਦਰ ਸਿੰਘ ਦੋਬਲੀਆਂ, ਸੁਰਜੀਤ ਸਿੰਘ, ਅਜੀਤ ਸਿੰਘ ਮੱਲੀ, ਸੁਖਮਿੰਦਰ ਸਿੰਘ ਬੱਲਾ, ਸੰਤੋਖ ਸਿੰਘ, ਬੇਅੰਤ ਸਿੰਘ ਤੇ ਹੋਰ ਰਿਸ਼ਤੇਦਾਰ ਤੇ ਸਾਕ ਸਬੰਧੀ ਵੀ ਹਾਜ਼ਰ ਸਨ |