ਤਰਨ ਤਾਰਨ, 11 ਮਈ (ਇਕਬਾਲ ਸਿੰਘ ਸੋਢੀ)-ਸੀਨੀਅਰ ਸਿਟੀਜਨ ਅਤੇ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਅਜੀਤ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਬੱਸ ਅੱਡਾ ਤਰਨ ਤਾਰਨ ਵਿਖੇ ਹੋਈ, ਜਿਸਦੀ ਕਰਵਾਈ ਜੱਸਾ ਸਿੰਘ ਕਦਗਿੱਲ ਨੇ ਬੜੀ ਬਾਖ਼ੂਬੀ ਨਾਲ ਨਿਭਾਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਆਤਮਾ ਸਿੰਘ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾ ਦੇ ਫੱੁਲ ਭੇਟ ਕੀਤੇ ਗਏ | ਇਸ ਮੌਕੇ ਡਾ. ਐੱਨ. ਕੇ. ਕਲਸੀ ਵਲੋੋਂ ਕੋਰਟ ਵਿਚ ਮਦਦ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਾਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਸ ਫੈਸਲੇ ਵਿਰੋਧ ਸਾਰਕਾਰ ਵਲੋਂ ਵਲੋ ਕੋਰਟ ਵਿਚ ਦਾਖਲ ਐੱਲ. ਪੀ. ਏ. ਨੇ ਸਾਬਤ ਕਰ ਦਿੱਤਾ ਕਿ ਸਰਕਾਰ ਪੈਨਸ਼ਨਰ ਅਤੇ ਮੁਲਾਜ਼ਮਾਂ ਦੀ ਘੋਰ ਵਿਰੋਧੀ ਹੈ ਅਤੇ ਅਸੀਂ ਹੁਣ ਤਾੋ ਹੀ ਸਰਕਾਰ ਨੂੰ 2027 ਵਿਚ ਸਬਕ ਸਿਖਾਉਣ ਦੀ ਤਿਆਰੀ ਕਰਾਂਗੇ ਅਤੇ ਸਮੂੰਹ ਪੈਨਸ਼ਨਰ ਸਟੇਟ ਪੱਧਰ 'ਤੇ ਵੱਡਾ ਐਕਸ਼ਨ ਕਰਨਗੇ | ਪੈਨਸ਼ਨਰ ਮਹਾਂ ਸੰਗ ਦੀ ਸਟੇਟ ਦੀ ਕਾਰਜਕਾਰਨੀ ਦੀ ਚੋਣ ਦੀ ਸਰਬਸਮਤੀ ਨਾਲ ਪ੍ਰੋੜਤਾ ਕੀਤੀ ਗਈ ਤੇ ਸਟੇਟ ਕਾਰਜਕਾਰਨੀ ਵਾਸਤੇ ਦੋ ਮੈਂਬਰ ਜੱਸਾ ਸਿੰਘ ਕੱਦਗਿੱਲ ਅਤੇ ਗੁਰਮੇਜ ਸਿੰਘ ਸਫੀਪੁਰ ਦੀ ਚੋਣ ਕੀਤੀ ਗਈ | ਸਰਕਾਰ ਦੀ ਪੈਨਸ਼ਨਰ ਅਤੇ ਮੁਲਾਜ਼ਮਾਂ ਪ੍ਰਤੀ ਨਫਰਤ ਵਾਲੇ ਵਤਿਰੇ ਦੀ ਸਖ਼ਤ ਨਿਖੇਧੀ ਕੀਤੀ ਗਈ | ਇਸ ਮੌਕੇ ਗੁਰਮੇਜ਼ ਸਿੰਘ, ਮਾਸਟਰ ਸਤਵਿੰਦਰ ਸਿੰਘ ਅਤੇ ਅੰਮਿ੍ਤਸਰ ਤੋਂੋ ਆਏ ਸਪੈਸ਼ਲ ਲੀਡਰ ਕਾਮਰੇਡ ਜੋਗਿੰਦਰ ਸਿੰਘ ਨੇ ਸੰਬੋਧਨ ਕੀਤਾ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੋਹਿੰਦਰ ਸਿੰਘ, ਧਰਮ ਸਿੰਘ, ਲੱਖਾ ਸਿੰਘ, ਕੁਲਵੰਤ ਸਿੰਘ ਸਮੇਤ 100 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ | ਅਖੀਰ ਵਿਚ ਪ੍ਰਧਾਨ ਅਜੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਆਏ ਹੋਏ ਮੈਂਬਰਾ ਦਾ ਧੰਨਵਾਦ ਕੀਤਾ |