20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਕਾਲ ਅਕੈਡਮੀ ਵਿਖੇ ਵਿਦਿਆਰਥੀਆਂ ਦੀ 'ਕੁਕਿੰਗ ਵਿਦਆਊਟ ਫਾਇਰ' ਗਤੀਵਿਧੀ ਕਰਵਾਈ <br/>

ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ 'ਕੁਕਿੰਗ ਵਿਦਆਊਟ ਫਾਇਰ' ਗਤੀਵਿਧੀ ਦੌਰਾਨ ਵਿਦਿਆਰਥੀਆਂ ਨਾਲ ਸਕੂਲ ਸਟਾਫ਼ | ਤਸਵੀਰ: ਸੰਧੂ <br/> 12-05-2026
ਮੀਆਂਵਿੰਡ, 11 ਮਈ (ਗੁਰਪ੍ਰਤਾਪ ਸਿੰਘ ਸੰਧੂ)-ਕਲਗੀਧਰ ਟਰੱਸਟ ਬੜੂ ਸਾਹਿਬ ਜੀ ਦੀ ਨਾਮਵਰ ਸੰਸਥਾ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ 'ਕੂਕਿੰਗ ਵਿਦਆਊਟ ਫਾਇਰ' ਗਤੀਵਿਧੀ ਕਰਵਾਈ ਗਈ | ਇਸ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਵੱਖ-ਵੱਖ ਸਵਾਦੀ ਅਤੇ ਪੌਸ਼ਟਿਕ ਖਾਣੇ ਤਿਆਰ ਕੀਤੇ | ਵਿਦਿਆਰਥੀਆਂ ਨੇ ਸੈਂਡਵਿੱਚ ਫਲ ਚਾਰਟ, ਸਲਾਦ, ਬੇਲਪੁਰੀ ਤੇ ਹੋਰ ਕਈ ਵਿਅੰਜਨ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ਨੇ ਵੀ ਇਸ ਗਤੀਵਿਧੀ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ਬਣਾਏ ਪਕਵਾਨਾਂ ਦੀ ਪ੍ਰਸਤੁਤੀ ਕਰਕੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਅਕੈਡਮੀ ਦੇ ਪਿ੍ੰਸੀਪਲ ਨਵਨੀਤ ਕੌਰ ਅਤੇ ਅਧਿਆਪਕਾ ਨੇ ਵਿਦਿਆਰਥੀਆਂ ਦੀ ਰਚਨਾਤਮਕ ਅਤੇ ਸਫਾਈ ਪ੍ਰਤੀ ਜਾਗਰੂਕਤਾ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ ਟੀਮ ਵਰਕ ਅਤੇ ਸਿਹਤ ਮੰਦ ਖਾਣ ਪੀਣ ਦੀਆਂ ਆਦਤਾਂ ਵਿਕਸਿਤ ਹੁੰਦੀਆਂ ਹਨ, ਉੱਥੇ ਹੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਮਿਸ਼ਨ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ, ਜਿਸ ਲਈ ਟਰੱਸਟ ਦੀ ਅਗਵਾਈ ਹੇਠ ਸਮੇਂ-ਸਮੇਂ 'ਤੇ ਅਕੈਡਮੀ ਵਲੋਂ ਇਹੋ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਮਿਲਿਆ ਭਾਰੀ ਸਮਰਥਨ, ਅਨੇਕਾਂ ਸਾਬਕਾ ਸਰਪੰਚ 227 ਪਰਿਵਾਰਾਂ ਨਾਲ 'ਆਪ' ਛੱਡ ਹਰਮਿੰਦਰ ਸਿੰਘ ਗਿੱਲ ਦ... ਅਗਲੀ ਖ਼ਬਰ ਨਿਸ਼ਾਨ-ਏ-ਸਿੱਖੀ, ਐੱਨ. ਡੀ. ਏ. ਵਿੰਗ ਦੇ 25 ਵਿਦਿਆਰਥੀਆਂ ਨੇ ਐੱਨ. ਡੀ. ਏ. ਦਾ ਲਿਖਤੀ ਇਮਤਿਹਾਨ ਕੀਤਾ ਪਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।