20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿੰਡ ਖੇਲਾ 'ਚ 'ਆਪ' ਤੇ ਕਾਂਗਰਸ ਦੇ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ <br/>

ਅਜੀਤ ਡੈਸਕ 12-05-2026
ਫਤਿਆਬਾਦ, 11 ਮਈ (ਹਰਵਿੰਦਰ ਸਿੰਘ ਧੂੰਦਾ)—ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀ ਚੋਣ ਮੁਹਿੰਮ ਨੂੰ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਅਤੇ ਰਮਨਦੀਪ ਕੌਰ ਸੇਰੋਂ ਦੀ ਅਗਵਾਈ ਹੇਠ ਪਿੰਡ ਖੇਲਾ ਵਿਚ 'ਆਪ' ਦੇ ਆਗੂਆਂ ਅਤੇ ਕਾਗਰਸ ਪਾਰਟੀ ਨੂੰ ਛੱਡ ਕੇ ਪਿੰਡ ਖੇਲਾ ਦੇ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਇਸ ਮੌਕੇ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਜੀ ਆਇਆਂ ਕਹਿੰਦੇ ਹੋਏ ਬਿੱਲਾ ਸਰਪੰਚ ਸੇਰੋਂ ਅਤੇ ਰਮਨਦੀਪ ਕੌਰ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਪਾਰਟੀ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਸ਼ਾਮਿਲ ਹੋਣ ਵਾਲਿਆਂ 'ਚ ਧਰਮਜੀਤ ਸਿੰਘ ਖੇਲਾ, ਅਮਰਜੀਤ ਸਿੰਘ ਖੇਲਾ, ਅਜਮੇਰ ਸਿੰਘ ਖੇਲਾ, ਬਲਬੀਰ ਸਿੰਘ ਖੇਲਾ, ਸਰਵਣ ਸਿੰਘ ਝੰਡੇਰ, ਹਰਚਰਨ ਸਿੰਘ ਝੰਡੇਰ, ਗੁਰਭੇਜ ਸਿੰਘ ਖੇਲਾ, ਜਗਪਾਲ ਸਿੰਘ ਮੈਂਬਰ ਖੇਲਾ, ਜੋਗਾ ਸਿੰਘ ਝੰਡੇਰ, ਗੁਰਮੀਤ ਸਿੰਘ ਖੇਲਾ, ਹਰਦਮ ਸਿੰਘ ਖੇਲਾ, ਸਰਬਜੀਤ ਸਿੰਘ ਠੇਕੇਦਾਰ, ਨਿਰਮਲ ਸਿੰਘ, ਜਗੀਰ ਸਿੰਘ, ਮੁਖਤਾਰ ਸਿੰਘ, ਦਲਬੀਰ ਸਿੰਘ ਭੋਜੋਵਾਲ, ਪਾਲ ਸਿੰਘ ਭੋਜੋਵਾਲ, ਹਰਿੰਦਰ ਸਿੰਘ ਕਲਸ਼ੀ, ਰਣਜੀਤ ਸਿੰਘ ਰਾਣਾ, ਰਾਜਿੰਦਰ ਸਿੰਘ ਖੇਲਾ, ਟਰੱਕਾਂ ਵਾਲੇ ਜਰਨੈਲ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਵਿਦਿਆਰਥੀਆਂ ਦੀ ਕੂਕਿੰਗ ਵਿਦਆਊਟ ਫਾਇਰ ਗਤੀਵਿਧੀ ਕਰਵਾਈ <br/> ਅਗਲੀ ਖ਼ਬਰ ਟ੍ਰਾਂਸਫ਼ਾਰਮਰ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।