ਮੀਆਂਵਿੰਡ, 11 ਮਈ (ਗੁਰਪ੍ਰਤਾਪ ਸਿੰਘ ਸੰਧੂ) ਕਲਗੀਧਰ ਟਰੱਸਟ ਬੜੂ ਸਾਹਿਬ ਨਾਮਵਰ ਸੰਸਥਾ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ ਕੂਕਿੰਗ ਵਿਦਆਊਟ ਫਾਇਰ ਗਤੀਵਿਧੀ ਕਰਵਾਈ ਗਈ | ਇਸ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਵੱਖ-ਵੱਖ ਸਵਾਦੀ ਅਤੇ ਪੌਸ਼ਟਿਕ ਖਾਣੇ ਤਿਆਰ ਕੀਤੇ | ਵਿਦਿਆਰਥੀਆਂ ਨੇ ਸੈਂਡਵਿਜ ਫਲ ਚਾਰਟ, ਸਲਾਦ, ਬੇਲਪੁਰੀ ਅਤੇ ਹੋਰ ਕਈ ਵਿਅੰਜਨ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ਨੇ ਵੀ ਇਸ ਗਤੀਵਿਧੀ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ਬਣਾਏ ਪਕਵਾਨਾਂ ਦੀ ਪ੍ਰਸਤੁਤੀ ਕਰਕੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਅਕੈਡਮੀ ਦੇ ਪਿ੍ੰਸੀਪਲ ਨਵਨੀਤ ਕੌਰ ਅਤੇ ਅਧਿਆਪਕਾ ਨੇ ਵਿਦਿਆਰਥੀਆਂ ਦੀ ਰਚਨਾਤਮਕ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ ਟੀਮ ਵਰਕ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਵਿਕਸਿਤ ਹੁੰਦੀਆਂ ਹਨ, ਉੱਥੇ ਹੀ ਕਲਗੀਧਰ ਟਰਸਟ ਬੜੂ ਸਾਹਿਬ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਦੱਸਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿਚ ਕੁੱਲ 131 ਅਕੈਡਮੀ ਦੋ ਯੂਨੀਵਰਸਿਟੀਆਂ ਨਸ਼ਾ ਮੁਕਤ ਸੰਸਥਾਵਾਂ ਚੱਲ ਰਹੀਆਂ ਹਨ | ਪਿ੍ੰਸੀਪਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਆਪਣੇ ਬੱਚਿਆਂ ਤੇ ਉਜਵਲ ਭਵਿੱਖ ਲਈ ਵੱਧ ਤੋਂ ਵੱਧ ਸੰਸਥਾ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ |