ਗੋਇੰਦਵਾਲ ਸਾਹਿਬ, 11 ਮਈ (ਸਕੱਤਰ ਸਿੰਘ ਅਟਵਾਲ)-ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਅਤੇ ਆਲੇ ਦੁਆਲੇ ਦੇ ਇਲਾਕਾ ਨਿਵਾਸੀਆਂ ਨੂੰ ਵਧੀਆ ਅਤੇ ਘੱਟ ਦਰਾਂ 'ਤੇ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਦੁੱਖ ਨਿਵਾਰਨ ਮਿਸ਼ਨ ਹਸਪਤਾਲ ਵਿਖੇ ਇਕ 70 ਸਾਲਾ ਬਜ਼ੁਰਗ ਮਾਤਾ ਚਰਨਜੀਤ ਕੌਰ ਦਾ ਚੂਲ੍ਹਾ ਬਦਲਣ ਦਾ ਆਪ੍ਰੇਸ਼ਨ ਹੱਡੀਆਂ ਦੇ ਮਾਹਿਰ ਡਾਕਟਰ ਅਤੇ ਉਨ੍ਹਾਂ ਦੀ ਟੀਮ ਵਲੋਂ ਸਫ਼ਲਤਾਪੂਰਵਕ ਕੀਤਾ ਗਿਆ | ਇਸ ਮੌਕੇ ਹਸਪਤਾਲ ਵਿਖੇ ਮੌਜੂਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਪਗ ਛੇ ਮਹੀਨੇ ਪਹਿਲਾਂ ਮਾਤਾ ਜੀ ਦਾ ਚੂਲ੍ਹਾ ਟੁੱਟ ਗਿਆ ਸੀ, ਜਿਸ ਦਾ ਇਲਾਜ ਬਹੁਤ ਜਗ੍ਹਾ 'ਤੇ ਕਰਵਾਇਆ ਗਿਆ, ਪਰ ਕੋਈ ਫਰਕ ਨਾ ਪੈਣ 'ਤੇ ਜਦ ਦੁੱਖ ਨਿਵਾਰਨ ਮਿਸ਼ਨ ਹਸਪਤਾਲ ਵਿਖੇ ਮਾਤਾ ਜੀ ਦਾ ਚੈਕਅੱਪ ਕਰਵਾਇਆ ਤਾਂ ਡਾਕਟਰਾਂ ਵਲੋਂ ਇਸ ਦਾ ਆਪ੍ਰੇਸ਼ਨ ਕਰਨ ਦੀ ਸਲਾਹ ਦਿੱਤੀ ਗਈ ਅਤੇ ਮਾਤਾ ਜੀ ਦਾ ਆਪ੍ਰੇਸ਼ਨ ਬਹੁਤ ਹੀ ਤਸੱਲੀਬਖਸ਼ ਅਤੇ ਸ਼ਹਿਰ ਨਾਲੋਂ ਬਹੁਤ ਹੀ ਘੱਟ ਰੇਟ 'ਤੇ ਕੀਤਾ ਗਿਆ | ਇਸ ਮੌਕੇ ਦੁੱਖ ਨਿਵਾਰਨ ਹਸਪਤਾਲ ਵਿਖੇ ਮੌਜੂਦ ਡਾ. ਅੰਮਿ੍ਤਪਾਲ ਸਿੰਘ, ਡਾ. ਆਗਿਆਪਾਲ ਸਿੰਘ ਅਤੇ ਡਾ. ਹਰਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਸਪਤਾਲ ਵਿਖੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਮਰੀਜ਼ ਨੂੰ ਦਾਖ਼ਲ ਕਰਕੇ ਕੀਤਾ ਜਾਂਦਾ ਹੈ ਅਤੇ ਨਾਲ ਹੀ ਹਸਪਤਾਲ ਵਿਖੇ ਹਰ ਤਰ੍ਹਾਂ ਦੇ ਆਪ੍ਰੇਸ਼ਨ ਸ਼ਹਿਰ ਨਾਲ ਬਹੁਤ ਘੱਟ ਰੇਟ 'ਤੇ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹਰ ਸ਼ਨੀਵਾਰ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਚੈਕਅੱਪ ਤੋਂ ਬਾਅਦ ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ |