28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰਿਵਰਡੇਲ ਪਬਲਿਕ ਸਕੂਲ ਭਰੋਵਾਲ ਦਾ ਨਤੀਜਾ 100 ਫ਼ੀਸਦੀ ਰਿਹਾ <br/>

ਅਜੀਤ ਡੈਸਕ 16-05-2026
ਫਤਿਆਬਾਦ, 15 ਮਈ (ਹਰਵਿੰਦਰ ਸਿੰਘ ਧੂੰਦਾ)-ਰਿਵਰਡੇਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਗਿਆ 10 ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਮਾਤਾ -ਪਿਤਾ ਅਤੇ ਅਧਿਆਪਕ ਸਾਹਿਬਾਨ ਦਾ ਨਾਂ ਰੌਸ਼ਨ ਕੀਤਾ | ਇਹ ਮਿਹਨਤ ਦਾ ਸਿਹਰਾ ਮਿਹਨਤੀ ਸਟਾਫ ਦੇ ਸਦਕਾ ਹੀ ਹੋ ਸਕਿਆ | ਇਸ ਵਿਚ ਬੱਚਿਆਂ ਦੀ ਮਿਹਨਤ ਅਤੇ ਮਾਤਾ -ਪਿਤਾ ਦਾ ਸਹਿਯੋਗ ਵੀ ਸ਼ਾਮਲ ਹੈ | ਬੱਚਿਆਂ ਨੇ ਸੱਚੀ ਲਗਨ ਨਾਲ ਮਿਹਨਤ ਕੀਤੀ | ਸਾਰੇ ਬੱਚਿਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਂਦਾ ਹੈ | ਬੱਚਿਆਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ | ਇਹਨਾਂ ਬੱਚਿਆਂ ਦੀ ਬਦੌਲਤ ਬਾਕੀ ਬੱਚਿਆਂ ਦਾ ਵੀ ਹੌਸਲਾ ਬੁਲੰਦ ਹੁੰਦਾ ਹੈ |ਇਸ ਸ਼ੁਭ ਮੌਕੇ ਤੇ ਪਿ੍ੰਸੀਪਲ ਸੁਖਦੇਵ ਸਿੰਘ ਖ਼ਾਨ ਅਤੇ ਡਾਇਰੈਕਟਰ ਮੈਡਮ ਅਮਰੀਕ ਕੌਰ ਗਿੱਲ ਨੇ ਬੱਚਿਆਂ ਦੇ ਮਾਤਾ -ਪਿਤਾ ਨੂੰ ਵਧਾਈ ਦਿੱਤੀ | ਪ੍ਰਧਾਨ ਸਰਬਮਾਨ ਸਿੰਘ ਗਿੱਲ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਦੀ ਤਾਕੀਦ ਕੀਤੀ | ਇਸ ਮੌਕੇ ਸਟਾਫ਼ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵ... ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਵਲੋਂ 20 ਨੂੰ ਮੈਡੀਕਲ ਸਟੋਰ ਬੰਦ ਰੱਖੇ ਜਾਣਗੇ- ਅਗਰਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।