19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 16-05-2026
ਗੋਇੰਦਵਾਲ ਸਾਹਿਬ, 15 ਮਈ (ਸਕੱਤਰ ਸਿੰਘ ਅਟਵਾਲ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ | ਸੰਸਥਾ ਦੇ ਸਾਰੇ ਵਿਦਿਆਰਥੀਆਂ ਨੇ ਉੱਚ ਅੰਕਾਂ ਨਾਲ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਜਿਥੇ ਮਿਹਨਤ ਨੂੰ ਮਕਸਦ ਅਤੇ ਸਿਖਿਆ ਨੂੰ ਸੰਸਕਾਰ ਬਣਾਇਆ ਜਾਵੇ ਉਥੇ ਕਾਮਯਾਬੀ ਖੁਦ ਕਦਮ ਚੁੰਮਦੀ ਹੈ | ਸਕੂਲ ਦੇ ਹੋਣਹਾਰ ਵਿਦਿਆਰਥੀ ਦਿਲਾਵਰ ਸਿੰਘ ਨੇ 91 ਫੀਸਦੀ, ਬਲਵਿੰਦਰ ਸਿੰਘ ਨੇ 90 ਫੀਸਦੀ, ਸੁਖਮਨਪ੍ਰੀਤ ਕੌਰ ਨੇ 89 ਫੀਸਦੀ, ਨਵਜੋਤ ਸਿੰਘ ਨੇ 89 ਫੀਸਦੀ, ਨਵਜੋਤ ਬੀਰ ਸਿੰਘ ਨੇ 88 ਫੀਸਦੀ, ਪਵਨਪ੍ਰੀਤ ਸਿੰਘ ਨੇ 88 ਫੀਸਦੀ, ਮੁਹੱਬਤਪਾਲ ਸਿੰਘ ਨੇ 87 ਫੀਸਦੀ, ਦਿਲਜਾਨ ਪ੍ਰੀਤ ਸਿੰਘ ਨੇ 86 ਫੀਸਦੀ, ਪੂਸਾ ਤਲਵਾੜ ਨੇ 86 ਫੀਸਦੀ, ਅਰਮਾਨਪ੍ਰੀਤ ਸਿੰਘ ਨੇ 85 ਫੀਸਦੀ, ਪਲਕ ਅਤੇ ਦਿਲਜੀਤ ਸਿੰਘ ਨੇ 84 ਫੀਸਦੀ, ਗੁਰਸਾਹਿਲ ਸਿੰਘ, ਹਰਮਨਦੀਪ ਸਿੰਘ, ਰਣਜੋਧ ਸਿੰਘ, ਅਭੀਜੀਤ ਸਿੰਘ, ਸਹਿਜਦੀਪ ਸਿੰਘ ਨੇ 80 ਫੀਸਦੀ ਅੰਕ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਚੰਗੇ ਨੰਬਰ ਲੈ ਮੱਲਾਂ ਮਾਰੀਆਂ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਭਗਵੰਤ ਕੌਰ ਨੇ ਕਿਹਾ ਕਿ ਇਹ ਚੰਗੇ ਨਤੀਜੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਕੇਵਲ ਅੰਕਾਂ ਦੀ ਜਿੱਤ ਨਹੀਂ, ਸਗੋਂ ਅਣਥੱਕ ਮਿਹਨਤ, ਅਨੁਸ਼ਾਸਨ ਤੇ ਵਿਸ਼ਵਾਸ ਦੀ ਰੌਸ਼ਨ ਮਿਸਾਲ ਹਨ ਸਕੂਲ ਦੇ ਵਿਦਿਆਰਥੀ ਸਾਲ ਭਰ ਪੜ੍ਹਾਈ ਦੇ ਨਾਲ ਨਾਲ ਜੋਨ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ | ਉਮੀਦਾਂ ਮਨੁੱਖ ਨੂੰ ਕੋਸ਼ਿਸ਼ ਕਰਨ ਦੀ ਤਾਕਤ ਦਿੰਦੀਆਂ ਹਨ ਅਤੇ ਅਣਥੱਕ ਕੋਸ਼ਿਸ਼ ਹੀ ਸਫ਼ਲਤਾ ਦੀ ਅਸਲੀ ਚਾਬੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਮਾਪਿਆਂ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਕਲਾਸ ਦੀ ਇੰਚਾਰਜ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਕਾਮਯਾਬੀਆਂ ਨਾ ਸਿਰਫ ਸਕੂਲ ਦੀ ਸ਼ਾਨ ਹਨ ਸਗੋਂ ਇਲਾਕੇ ਦੇ ਚੰਗੇ ਭਵਿੱਖ ਦੀ ਉਮੀਦ ਹਨ | ਇਸ ਮੌਕੇ ਸ਼ਰਨਜੀਤ ਕੌਰ, ਕੁਲਦੀਪ ਸਿੰਘ, ਮਨਪ੍ਰੀਤ ਕੌਰ, ਬੇਅੰਤ

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪੱਟੀ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।