01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

'ਵੱਡੇ ਸਾਹਬਾਂ' ਦੀ ਫੇਰੀ ਨੇ ਹਰੀਕੇ ਹੈੱਡ ਵਰਕਸ ਦਾ ਬਦਲਿਆ ਰੰਗ ਰੂਪ <br/>

ਅਜੀਤ ਡੈਸਕ 18-05-2026
ਹਰੀਕੇ ਪੱਤਣ, 17 ਮਈ (ਸੰਜੀਵ ਕੁੰਦਰਾ)-ਰਾਵੀ-ਬਿਆਸ ਟਿ੍ਬਿਊਨਲ ਦੇ ਹਰੀਕੇ ਹੈੱਡ ਵਰਕਸ ਦੇ ਅੱਜ ਦੇ ਦੌਰੇ ਨੂੰ ਲੈ ਕੇ ਜਲ ਸਰੋਤ ਵਿਭਾਗ ਪੱਬਾਂ ਭਾਰ ਹੋਇਆ ਰਿਹਾ, ਜਿੱਥੇ ਪਿਛਲੇ ਲਗਪਗ 1 ਮਹੀਨੇ ਤੋਂ ਜਲ ਸਰੋਤ ਵਿਭਾਗ ਵਲੋਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਸਨ, ਉੱਥੇ ਹੀ ਰਾਵੀ-ਬਿਆਸ ਟਿ੍ਬਿਊਨਲ ਦੇ ਦੌਰੇ ਨੇ ਹਰੀਕੇ ਹੈੱਡ ਵਰਕਸ ਦੀ ਨਕਸ਼ ਨੁਹਾਰ ਹੀ ਬਦਲ ਦਿੱਤੀ | ਹਰੀਕੇ ਹੈੱਡ ਵਰਕਸ ਦੇ ਅਧਿਕਾਰੀ ਦਿਨ-ਰਾਤ ਤਿਆਰੀ ਵਿਚ ਲੱਗੇ ਹੋਏ ਸਨ | ਹਰੀਕੇ ਹੈੱਡ ਵਰਕਸ ਦੇ ਵੱਖ-ਵੱਖ ਖੇਤਰਾਂ 'ਚ ਕਈ ਸਾਲਾਂ ਦੀ ਪਈ ਹੋਈ ਗੰਦਗੀ ਟਿ੍ਬਿਊਨਲ ਦੀ ਫੇਰੀ ਨਾਲ ਚੰਦ ਦਿਨਾਂ ਵਿਚ ਹੀ ਸਾਫ ਹੋ ਗਈ | ਹਰੀਕੇ ਹੈੱਡ ਵਰਕਸ ਦੇ 1 ਨੰ. ਗੇਟ ਦੇ ਸਾਹਮਣੇ ਸਵਾਗਤੀ ਫਲੈਕਸ ਬੋਰਡਾਂ ਦੇ ਨਾਲ ਸਜਾਏ ਗਏ ਗਮਲੇ, ਨਹਿਰਾਂ ਅਤੇ ਗੇਟਾਂ 'ਤੇ ਰੱਖੇ ਗਏ ਸਜਾਵਟੀ ਗਮਲਿਆਂ ਨੇ ਹੈੱਡ ਵਰਕਸ ਦੀ ਨੁਹਾਰ ਹੀ ਬਦਲ ਦਿੱਤੀ | ਹਰੀਕੇ ਹੈੱਡ ਵਰਕਸ ਦੀ ਮੁੱਖ ਸੜਕ ਵੀ ਸਾਫ਼-ਸਫ਼ਾਈ ਹੋਣ ਕਾਰਨ ਵੱਖਰੇ ਰੰਗ ਰੂਪ 'ਚ ਨਜ਼ਰ ਆਈ | ਹਰੀਕੇ ਹੈੱਡ ਵਰਕਸ ਦੀ ਇਹ ਸੁੰਦਰ ਦਿੱਖ ਜੋ ਲੋਕਾਂ ਨੂੰ ਦਹਾਕਿਆਂ ਬਾਅਦ ਦੇਖਣ ਨੂੰ ਮਿਲੀ ਨੂੰ ਵੇਖ ਕੇ ਲੋਕ ਕਹਿ ਰਹੇ ਸਨ ਕਿ 'ਵੱਡੇ ਸਾਹਬਾਂ' ਨੂੰ ਜਲਦੀ ਤੋਂ ਜਲਦੀ ਗੇੜੇ ਮਾਰਨੇ ਚਾਹੀਦੇ ਹਨ, ਤਾਂ ਜੋ ਹਰੀਕੇ ਹੈੱਡ ਵਰਕਸ ਦੀ ਸੁੰਦਰ ਦਿੱਖ ਬਰਕਰਾਰ ਰਹਿ ਸਕੇ |

ਪਿਛਲੀ ਖ਼ਬਰ ਕਿਸਾਨ ਸਭਾ ਨੇ ਸਾੜਿਆ ਭਾਜਪਾ ਦਾ ਪੁਤਲਾ <br/> ਅਗਲੀ ਖ਼ਬਰ 'ਵੱਡੇ ਸਾਹਬਾਂ' ਦੀ ਫੇਰੀ ਨੇ ਹਰੀਕੇ ਹੈੱਡ ਵਰਕਸ ਦਾ ਬਦਲਿਆ ਰੰਗ ਰੂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।