01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

'ਵੱਡੇ ਸਾਹਬਾਂ' ਦੀ ਫੇਰੀ ਨੇ ਹਰੀਕੇ ਹੈੱਡ ਵਰਕਸ ਦਾ ਬਦਲਿਆ ਰੰਗ ਰੂਪ <br/>

ਹਰੀਕੇ ਹੈੱਡ ਵਰਕਸ ਦੇ ਨਹਿਰਾਂ ਦੇ ਗੇਟਾਂ ਨੂੰ ਕੀਤਾ ਰੰਗ ਰੋਗਨ, ਲਗਾਏ ਸਜਾਵਟੀ ਗਮਲੇ ਅਤੇ ਹਰੀਕੇ ਹੈੱਡ ਵਰਕਸ ਦੇ ਪਾਣੀ ਵਿਚ ਚੱਲ ਰਹੀ ਕਲਾਲੀ ਬੂਟੀ ਕੱਢਣ ਵਾਲੀ ਮਸ਼ੀਨ | ਤਸਵੀਰਾਂ: ਕੁੰਦਰਾ <br/> ਲੋਕ ਨਿਰਮਾਣ ਵਿਭਾਗ ਵਲੋਂ ਸੜਕ ਦੇ ਟੁੱਟੇ ਹੋਏ ਹਿੱਸੇ 'ਤੇ ਪਾਈ ਮਿੱਟੀ <br/> 18-05-2026
ਕਲਾਲੀ ਬੂਟੀ ਵਾਲੀ ਮਸ਼ੀਨ ਚਲਾ ਕੇ ਜਲ ਸਰੋਤ ਵਿਭਾਗ ਨੇ ਕੀਤੀ ਸ਼ੋਸ਼ੇਬਾਜੀ
ਹਰੀਕੇ ਹੈੱਡ ਵਰਕਸ ਜਿੱਥੇ ਕਿ ਦਹਾਕਿਆਂ ਤੋਂ ਕਲਾਲੀ ਬੂਟੀ ਦੀ ਸਮੱਸਿਆ ਚੱਲ ਰਹੀ ਹੈ ਅਤੇ ਇਹ ਕਲਾਲੀ ਬੂਟੀ ਨੇ ਹਰੀਕੇ ਹੈੱਡ ਵਰਕਸ ਦੀ ਸੁੰਦਰਤਾ ਨੂੰ ਗ੍ਰਹਿਣ ਲਾਇਆ ਹੋਇਆ ਹੈ, ਪਰ ਇਸ ਸਮੱਸਿਆ ਦੇ ਹੱਲ ਲਈ ਵਿਭਾਗ ਨੇ ਕਦੇ ਵੀ ਕੋਈ ਕਦਮ ਨਹੀਂ ਚੁੱਕਿਆ, ਪਰ ਅੱਜ ਰਾਵੀ-ਬਿਆਸ ਟਿ੍ਬਿਊਨਲ ਦੇ ਦੌਰੇ ਨੂੰ ਲੈ ਕੇ ਸਿਰਫ ਦਿਖਾਵੇ ਲਈ ਪਾਣੀ 'ਚੋਂ ਕਲਾਲੀ ਬੂਟੀ ਨੂੰ ਬਾਹਰ ਕੱਢਣ ਵਾਲੀ ਮਸ਼ੀਨ ਲਾ ਕੇ ਦਿਖਾਵਾ ਕੀਤਾ ਤੇ ਅੱਜ ਸਵੇਰੇ ਤੋਂ ਹਰੀਕੇ ਹੈੱਡ ਵਰਕਸ ਦੀ ਡਿਵਾਈਡ ਵਾਲ ਕੋਲ ਹੀ ਇਹ ਮਸ਼ੀਨ ਗੇੜੇ ਕੱਢਦੀ ਦਿਖਾਵਾ ਕਰਦੀ ਹੀ ਨਜ਼ਰ ਆਈ |


ਹਰੀਕੇ ਪੱਤਣ, 17 ਮਈ (ਸੰਜੀਵ ਕੁੰਦਰਾ)-ਰਾਵੀ-ਬਿਆਸ ਟਿ੍ਬਿਊਨਲ ਦੇ ਹਰੀਕੇ ਹੈੱਡ ਵਰਕਸ ਦੇ ਅੱਜ ਦੇ ਦੌਰੇ ਨੂੰ ਲੈ ਕੇ ਜਲ ਸਰੋਤ ਵਿਭਾਗ ਪੱਬਾਂ ਭਾਰ ਹੋਇਆ ਰਿਹਾ, ਜਿੱਥੇ ਪਿਛਲੇ ਲਗਪਗ 1 ਮਹੀਨੇ ਤੋਂ ਜਲ ਸਰੋਤ ਵਿਭਾਗ ਵਲੋਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਸਨ, ਉੱਥੇ ਹੀ ਰਾਵੀ-ਬਿਆਸ ਟਿ੍ਬਿਊਨਲ ਦੇ ਦੌਰੇ ਨੇ ਹਰੀਕੇ ਹੈੱਡ ਵਰਕਸ ਦੀ ਨਕਸ਼ ਨੁਹਾਰ ਹੀ ਬਦਲ ਦਿੱਤੀ | ਹਰੀਕੇ ਹੈੱਡ ਵਰਕਸ ਦੇ ਅਧਿਕਾਰੀ ਦਿਨ-ਰਾਤ ਤਿਆਰੀ ਵਿਚ ਲੱਗੇ ਹੋਏ ਸਨ | ਹਰੀਕੇ ਹੈੱਡ ਵਰਕਸ ਦੇ ਵੱਖ-ਵੱਖ ਖੇਤਰਾਂ 'ਚ ਕਈ ਸਾਲਾਂ ਦੀ ਪਈ ਹੋਈ ਗੰਦਗੀ ਟਿ੍ਬਿਊਨਲ ਦੀ ਫੇਰੀ ਨਾਲ ਚੰਦ ਦਿਨਾਂ ਵਿਚ ਹੀ ਸਾਫ ਹੋ ਗਈ | ਹਰੀਕੇ ਹੈੱਡ ਵਰਕਸ ਦੇ 1 ਨੰ. ਗੇਟ ਦੇ ਸਾਹਮਣੇ ਸਵਾਗਤੀ ਫਲੈਕਸ ਬੋਰਡਾਂ ਦੇ ਨਾਲ ਸਜਾਏ ਗਏ ਗਮਲੇ, ਨਹਿਰਾਂ ਅਤੇ ਗੇਟਾਂ 'ਤੇ ਰੱਖੇ ਗਏ ਸਜਾਵਟੀ ਗਮਲਿਆਂ ਨੇ ਹੈੱਡ ਵਰਕਸ ਦੀ ਨੁਹਾਰ ਹੀ ਬਦਲ ਦਿੱਤੀ | ਹਰੀਕੇ ਹੈੱਡ ਵਰਕਸ ਦੀ ਮੁੱਖ ਸੜਕ ਵੀ ਸਾਫ਼-ਸਫ਼ਾਈ ਹੋਣ ਕਾਰਨ ਵੱਖਰੇ ਰੰਗ ਰੂਪ 'ਚ ਨਜ਼ਰ ਆਈ | ਹਰੀਕੇ ਹੈੱਡ ਵਰਕਸ ਦੀ ਇਹ ਸੁੰਦਰ ਦਿੱਖ ਜੋ ਲੋਕਾਂ ਨੂੰ ਦਹਾਕਿਆਂ ਬਾਅਦ ਦੇਖਣ ਨੂੰ ਮਿਲੀ ਨੂੰ ਵੇਖ ਕੇ ਲੋਕ ਕਹਿ ਰਹੇ ਸਨ ਕਿ 'ਵੱਡੇ ਸਾਹਬਾਂ' ਨੂੰ ਜਲਦੀ ਤੋਂ ਜਲਦੀ ਗੇੜੇ ਮਾਰਨੇ ਚਾਹੀਦੇ ਹਨ, ਤਾਂ ਜੋ ਹਰੀਕੇ ਹੈੱਡ ਵਰਕਸ ਦੀ ਸੁੰਦਰ ਦਿੱਖ ਬਰਕਰਾਰ ਰਹਿ ਸਕੇ |


ਪਿਛਲੀ ਖ਼ਬਰ 'ਵੱਡੇ ਸਾਹਬਾਂ' ਦੀ ਫੇਰੀ ਨੇ ਹਰੀਕੇ ਹੈੱਡ ਵਰਕਸ ਦਾ ਬਦਲਿਆ ਰੰਗ ਰੂਪ <br/> ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ (ਹਰੀਕੇ) ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।