ਹਰੀਕੇ ਪੱਤਣ, 17 ਮਈ (ਸੰਜੀਵ ਕੁੰਦਰਾ)ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸਕੂਲ ਬੂਹ (ਹਰੀਕੇ) ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਮੈਨੇਜਮੈਂਟ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਅਧਿਆਪਕਾਂ ਨੂੰ ਦਿੰਦਿਆਂ ਭਵਿੱਖ ਵਿਚ ਇਸੇ ਤਰ੍ਹਾਂ ਹੀ ਪਿ੍ੰਸੀਪਲ ਦੀ ਅਗਵਾਈ ਹੇਠ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ | ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਆਰਟਸ ਵਿਚ ਵਿਦਿਆਰਥਣ ਜਸਮੀਤ ਕੌਰ ਨੇ (93.8 ਫ਼ੀਸਦੀ) ਅਤੇ ਪ੍ਰਲਕਪ੍ਰੀਤ ਕੌਰ ਨੇ (93.8 ਫ਼ੀਸਦੀ) ਨੇ ਪਹਿਲਾ, ਨਵਨੀਤ ਕੌਰ ਨੇ (91.8 ਫ਼ੀਸਦੀ) ਅੰਕ ਲੈ ਕੇ ਦੂਜਾ ਸਥਾਨ, ਮਨੀਸ਼ਾ ਸ਼ਰਮਾ (91.4 ਫ਼ੀਸਦੀ) ਨੇ ਤੀਸਰਾ ਸਥਾਨ ਹਾਸਲ ਕੀਤਾ | ਬਾਰ੍ਹਵੀਂ ਕਾਮਰਸ ਵਿਚ ਨਵਲਪ੍ਰੀਤ ਕੌਰ (89.8 ਫ਼ੀਸਦੀ) ਨੇ ਪਹਿਲਾਂ ਸਥਾਨ, ਰਣਦੀਪ ਕੌਰ (89.4 ਫ਼ੀਸਦੀ) ਅੰਕਾਂ ਨਾਲ ਦੂਜਾ ਸਥਾਨ ਅਤੇ ਹਰਮਨਦੀਪ ਕੌਰ ਨੇ (89 ਫ਼ੀਸਦੀ) ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਦਸਵੀਂ ਜਮਾਤ ਦੇ ਨਤੀਜੇ ਵਿਚ ਸੁਖਮਨਪ੍ਰੀਤ ਸਿੰਘ (93.2 ਫ਼ੀਸਦੀ) ਅੰਕ ਨਾਲ ਪਹਿਲਾਂ ਸਥਾਨ, ਮਨਜੋਤ ਕੌਰ (92.8 ਫ਼ੀਸਦੀ) ਅੰਕਾਂ ਨਾਲ ਦੂਜਾ ਸਥਾਨ ਅਤੇ ਵਿਪਨਪ੍ਰੀਤ ਕੌਰ ਨੇ (92.3 ਫ਼ੀਸਦੀ) ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਐਮ ਡੀ ਸਤੀਸ਼ ਕੁਮਾਰ ਅਤੇ ਪਿ੍ੰਸੀਪਲ ਸੰਦੀਪ ਕੌਰ ਢਿੱਲੋਂ ਨੇ ਵਿਦਿਆਰਥੀਆਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |