ਤਰਨ ਤਾਰਨ, 17 ਮਈ (ਇਕਬਾਲ ਸਿੰਘ ਸੋਢੀ)-ਹਮੇਸ਼ਾਂ ਹੀ ਸੁਰਖੀਆਂ ਵਿਚ ਰਹਿਣ ਵਾਲਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਤੇ ਹੋਰ ਸਾਮਾਨ ਮਿਲਣਾ ਜਾਰੀ ਹੈ | ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਹੰਸਰਾਜ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਤੀ 14 ਮਈ ਨੂੰ ਕੀਤੀ ਜੇਲ੍ਹ ਦੀ ਅਚਨਚੇਤ ਚੈਕਿੰਗ ਦੌਰਾਨ ਜੇਲ੍ਹ ਵਿਚੋਂ 4 ਕੀਪੈਡ ਫੋਨ, 4 ਚਾਰਜਰ, 90 ਪੁੜੀਆਂ ਤੰਬਾਕੂ, 212 ਬੰਡਲ ਬੀੜੀਆਂ, 15 ਪੁੜੀਆਂ ਕੂਲਲਿਪ, 14 ਪੈਕੇਟ ਸਿਗਰੇਟ ਲਾਵਾਰਿਸ ਬ੍ਰਾਮਦ ਹੋਏ | ਇਸ ਸੰਬੰਧੀ ਸਬ ਇੰਸਪੈਕਟਰ ਕਮਲਜੀਤ ਸਿੰਘ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |