01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜੁਗਾੜੂ ਵਾਹਨ ਤਿਆਰ ਕਰਨ ਵਾਲਾ ਇਕ ਵਿਅਕਤੀ ਪੁਲਿਸ ਵਲੋਂ ਗਿ੍ਫ਼ਤਾਰ

ਅਜੀਤ ਡੈਸਕ 18-05-2026
ਤਰਨ ਤਾਰਨ, 17 ਮਈ (ਪਰਮਜੀਤ ਜੋਸ਼ੀ)-ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਜੁਗਾੜੂ ਵਾਹਨ ਤਿਆਰ ਕਰਨ ਵਾਲਾ ਇਕ ਵਿਅਕਤੀ ਪੁਲਿਸ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੇ ਸੰਬੰਧ ਵਿਚ ਅੱਡਾ ਵੈਰੋਵਾਲ ਮੌਜੂਦ ਸਨ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਵਿੱਕੀ, ਜਿਸ ਦੀ ਵੈਲਡਿੰਗ ਦੀ ਦੁਕਾਨ ਹੈ ਅਤੇ ਉਹ ਜਗਾੜੂ ਰੇਹੜੀਆਂ ਅਤੇ ਪੀਟਰ ਰੇਹੜੀਆਂ ਤਿਆਰ ਕਰਦਾ ਹੈ, ਜਿਸ ਨੂੰ ਦੁਕਾਨ ਨੇੜੇ੍ਹ ਨਾਗੋਕੇ ਘਰਾਟ ਤੋਂ ਕਾਬੂ ਕਰਕੇ ਉਸ ਪਾਸੋਂ ਇਕ ਬਿਨ੍ਹਾਂ ਨੰਬਰੀ ਚੈਸੀ ਸਮੇਤ ਰਿੰਮ ਸਮੇਤ ਇਕ ਟਾਇਰ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਗੋੋਇੰਦਵਾਲ ਜੇਲ੍ਹ 'ਚੋਂ ਮਿਲੇ ਮੋਬਾਈਲ ਅਤੇ ਹੋਰ ਸਾਮਾਨ ਅਗਲੀ ਖ਼ਬਰ ਚੰਡੀਗੜ੍ਹ 'ਚ ਕਿਸਾਨਾਂ 'ਤੇ ਹੋਏ ਤਸ਼ੱਦਦ ਵਿਰੁੱਧ ਰਾਜਪਾਲ ਅਤੇ ਭਾਜਪਾ ਦਾ ਪੁਤਲਾ ਫੂਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।