ਮਜੀਠਾ, 17 ਮਈ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ 'ਚ ਨਗਰ ਕੌਸਲ ਦੀਆਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕਰਨ ਤੋਂ ਬਾਅਦ ਚੋਣ ਪ੍ਰਚਾਰ ਲਈ ਵੋਟਰਾਂ ਨਾਲ ਸੰਪਰਕ ਬਣਾਉਣ ਦੀ ਲੜੀ ਸ਼ੁਰੂ ਹੋ ਗਈ ਹੈ | ਇਸ ਲੜੀ ਤਹਿਤ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਹ ਉਦੇ ਸਿੰਘ ਮਜੀਠਾ ਵਲੋਂ ਆਪਣੇ ਪਰਿਵਾਰ ਸਮੇਤ ਵਾਰਡ ਦੇ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਵੋਟਾਂ ਦੀ ਮੰਗ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਆਪ ਉਮੀਦਵਾਰ ਸ਼ਾਹ ਉਦੇ ਸਿੰਘ ਮਜੀਠਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਜੀਠਾ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਲੋਕ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਇਸ ਮੌਕੇ ਤੇ ਸ਼ਾਹ ਉਦੇ ਸਿੰਘ ਮਜੀਠਾ ਨਾਲ ਸਤਿੰਦਰ ਸਿੰਘ ਸ਼ਾਹ, ਸੁਖਵਿੰਦਰ ਕੌਰ, ਹਰ ਭੁਪਿੰਦਰ ਸਿੰਘ ਸ਼ਾਹ, ਨਵਕਿਰਨ ਕੌਰ, ਬੀਬੀ ਕੋਮਲ ਮਜੀਠਾ, ਮਨਜੀਤ ਕੌਰ, ਆਰਤੀ, ਅਸ਼ਦੀਪ ਕੌਰ, ਵਿਸ਼ਵਜੀਤ ਸਿੰਘ ਸ਼ਾਹ, ਚਰਨਜੀਤ ਕੌਰ, ਸੋਨੂੰ ਤੇ ਨਵਨੀਤ ਕੌਰ ਨੀਤੂ ਕੰਡੇ ਵਾਲੇ ਆਦਿ ਸ਼ਾਮਲ ਸਨ |