ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਯੂ.ਕੇ. ਪੰਜਾਬ ਟਵਿੰਨਿੰਗ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ
ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਨਾਮਵਰ ਸੰਸਥਾ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਨਮਲਟੀ ਅਕੈਡਮੀਜ ਟਰੱਸਟ ਅਤੇ ਸਿੱਖ ਅਕੈਡਮੀਜ ਟਰੱਸਟ ਮਿਲ ਕੇ ਕੰਮ ਕਰਨਗੇ। ਐੱਮ.
ਮ
ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੂਕੇ-ਪੰਜਾਬ ਟਵਿੰਨਿੰਗ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਮੌਕੇ ਹਾਜ਼ਰ ਸ਼ਖ਼ਸੀਅਤਾਂ। ਤਸਵੀਰ–ਲਵਲੀ
02-11-2026
ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਨਾਮਵਰ ਸੰਸਥਾ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਨਮਲਟੀ ਅਕੈਡਮੀਜ ਟਰੱਸਟ ਅਤੇ ਸਿੱਖ ਅਕੈਡਮੀਜ ਟਰੱਸਟ ਮਿਲ ਕੇ ਕੰਮ ਕਰਨਗੇ। ਐੱਮ.ਐੱਮ.ਏ. ਲਾਇਨਜ਼ ਕਲੱਬ ਬਰਮਿੰਘਮ ਦੇ ਮੈਥ ਲੀਡ ਜਤਿੰਦਰ ਸਿੰਘ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਹੁਣ ਦੋਵਾਂ ਸਕੂਲਾਂ ਦੀ ਟਵਿਨਿੰਗ ਕਰ ਦਿੱਤੀ ਗਈ ਹੈ। ਸਿ ਨਾਲ ਜਿਥਏ ਇਸ ਸਕੂਲ ਦੇ ਵਿਦਿਆਰਥੀ ਏ.ਆਈ. ਟੈਕਨੋਲਜੀ ਨਾਲ ਜੁੜਨਗੇ, ਉਥੇ ਦੁਨੀਆ ਵਿਚ ਚੱਲ ਰਹੀ ਐਡਵਾਂਸ ਪੜ੍ਹਾਈ ਵੀ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗੁਰਮਤਿ ਦੀ ਸਿਖਲਾਈ, ਖੇਡਾਂ ਨਾਲ ਜੋੜਨਾ, ਇੰਗਲਿਸ਼ ਫੋਨਿਕਸ ਅਤੇ ਇੰਗਲਿਸ਼ ਬੋਲਣ ਵਾਸਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਜੋ ਬਾਇਡ ਸਟੇਟ ਹੈਡ ਯੂਨੀਵਰਸਿਟੀ ਆਫ ਡਰਬੀ ਨੇ ਕਿਹਾ ਕਿ ਅੱਜ ਦੀ ਪੜ੍ਹਾਈ ਸਿਰਫ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਸਾਨੂੰ ਪ੍ਰੈਕਟੀਕਲ ਵੀ ਸਿੱਖਣਾ ਪਵੇਗਾ। ਇਸ ਮੌਕੇ ਸੁਖਮਿੰਦਰ ਸਿੰਘ ਸਕੱਤਰ ਵਿਦਿਆ ਸ਼੍ਰੋਮਣੀ ਕਮੇਟੀ ਅਤੇ ਬੀਬੀ ਸਤਵੰਤ ਕੌਰ ਅਸਿਟੈਂਟ ਡਾਇਰੈਕਟਰ ਡਾਇਰੈਕਟੋਰੇਟ ਆਫ ਐਜੂਕੇਸ਼੍ਵ ਨੇ ਇਸ ਟਵਿਨਿੰਗ ਪ੍ਰਾਜੈਕਟ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਵਿਦਿਆਰਥੀ ਤਾਂ ਹੀ ਭਵਿੱਖ ਵਿਚ ਸਫਲ ਹੋਣਗੇ ਜੇਕਰ ਅਧਿਆਪਕ, ਵਿਦਿਆਰਥੀ ਅਤੇ ਮਾਪੇ ਇਕ ਦੂਸਰੇ ਦੇ ਸਹਿਯੋਗ ਨਾਲ ਚੱਲਣਗੇ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ 52 ਸਕੂਲਾਂ ਵਿਚੋਂ ਮਾਝਾ ਜੋਨ ਦੇ ਸਕੂਲ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਨੂੰ ਹੀ ਇਸ ਕਾਰਜ ਲਈ ਚੁਣਿਆ ਗਿਆ ਹੈ। ਇਸ ਤੋਂ ਬਾਅਦ ਨੌਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਬਰਾਊਜ ਸਰਟੀਫਿਕੇਟ ਦਿੱਤੇ ਗਏ, ਜਿਨ੍ਹਾਂ ਨੇ ਸਾਇੰਸ ਪ੍ਰੋਜੈਕਟ ਬੀਬੀ ਦਲਜੀਤ ਕੌਰ ਦੀ ਦੇਖ ਰੇਖ ਹੇਠ ਬਣਾਏ ਸਨ। ਅਧਿਆਪਕਾਂ ਦੀ ਏ.ਆਈ. ਵਰਕਸ਼ਾਪ ਨਾਲ ਸੰਬੰਧਿਤ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਬਾਅਦ ਬਾਕਸਿੰਗ ਦੇ ਲੜਕੇ-ਲੜਕੀਆਂ ਨੂੰ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪਿ੍ਰੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਵੀ ਸਕੂਲ ਵਿਚ ਪਹੁੰਚੇ। ਪਿੰਸੀਪਲ ਕੰਵਲਜੀਤ ਕੌਰ, ਸੁਖਮਿੰਦਰ ਸਿੰਘ ਵਿਦਿਆ ਸਕੱਤਰ, ਬੀਬੀ ਸਤਵੰਤ ਕੌਰ ਅਸਿਟੈਟ ਡਾਇਰੈਕਟਰ, ਹਰਮਨਦੀਪ ਸਿੰਘ ਗਿੱਲ ਪਿ੍ਰੰਸੀਪਲ ਖਾਲਸਾ ਕਾਲਜ ਚੋਹਲਾ ਸਾਹਿਬ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ, ਐੱਮ.ਐੱਮ.ਏ. ਲਾਇਨਜ਼ ਕਲੱਬ ਬਰਮਿੰਗਮ ਦੀ ਸਮੁੱਚੀ ਟੀਮ, ਵਿਦਿਆਰਥੀ ਅਤੇ ਮਾਪਿਆਂ ਦਾ ਵਿਸ਼ੇਸ਼ ਤੌਰ ’ਤੇ ਸਕੂਲ ਪੁੰਜਣ ’ਤੇ ਧੰਨਵਾਦ ਕੀਤਾ।