02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਜਪਾ ਨਗਰ ਪੰਚਾਇਤ ਰਈਆ ਦੀਆਂ 13 ਵਾਰਡਾਂ 'ਚੋਂ ਹੀ ਸ਼ਾਹੀਠਾਠ ਨਾਲ ਜਿੱਤ ਪ੍ਰਾਪਤ ਕਰੇਗੀ-ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ

ਅਜੀਤ ਡੈਸਕ 18-05-2026
ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਪਿੰਡ-ਪਿੰਡ, ਸ਼ਹਿਰ-ਸ਼ਹਿਰ ਮਜ਼ਬੂਤ ਹੋ ਰਹੀ ਹੈ ਅਤੇ ਹੁਣ ਨਗਰ ਪੰਚਾਇਤ ਚੋਣਾਂ ਵਿਚ ਭਾਜਪਾ ਨਗਰ ਪੰਚਾਇਤ ਰਈਆ ਦੀਆਂ 13 ਵਾਰਡਾਂ 'ਚੋਂ ਹੀ ਸ਼ਾਹੀਠਾਠ ਨਾਲ ਜਿੱਤ ਪ੍ਰਾਪਤ ਕਰੇਗੀ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸਾ: ਪਾਰਲੀਮਾਨੀ ਸਕੱਤਰ ਸ: ਮਨਜੀਤ ਸਿੰਘ ਮੰਨਾ ਨੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ 13 ਵਾਰਡਾਂ ਤੋਂ ਭਾਜਪਾ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਭਾਜਪਾ ਜਿੱਤ ਦਾ ਪਰਚਮ ਲਹਿਰਾਵੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਅਜੈਬੀਰ ਸਿੰਘ ਰੰਧਾਵਾ ਸਾ: ਡਿਪਟੀ ਮੇਅਰ ਅੰਮਿ੍ਤਸਰ, ਪ੍ਰਧਾਨ ਰਜੇਸ਼ ਟਾਂਗਰੀ, ਪਿੰਦਰ ਦੌਲ਼ੋ ਨੰਗਲ, ਰਵੀ ਟਪਿਆਲਾ, ਬਲਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਵਾਰਡ ਨੰ: 1 ਤੋਂ ਚਰਨਜੀਤ ਕੌਰ, ਵਾਰਡ ਨੰ: 2 ਤੋਂ ਸੁਰਿੰਦਰਪਾਲ ਸਿੰਘ, ਵਾਰਡ ਨੰ: 3 ਤੋਂ ਜਸਵੰਤ ਸਿੰਘ, ਵਾਰਡ ਨੰ: 4 ਤੋਂ ਰਜੇਸ਼ ਟਾਂਗਰੀ, ਵਾਰਡ ਨੰ: 5 ਤੋਂ ਦਿਵਿਆ, ਵਾਰਡ ਨੰ: 6 ਤੋਂ ਗੁਰਭੇਜ ਸਿੰਘ, ਵਾਰਡ ਨੰ: 7 ਤੋਂ ਅੰਜੂ ਵਰਮਾ, ਵਾਰਡ ਨੰ: 8 ਤੋਂ ਅਵਤਾਰ ਸਿੰਘ, ਵਾਰਡ ਨੰ: 9 ਤੋਂ ਰਜਨੀ ਬਾਲਾ, ਵਾਰਡ ਨੰ: 10 ਤੋਂ ਕੁਲਵਿੰਦਰ ਕੌਰ, ਵਾਰਡ ਨੰ: 11 ਤੋਂ ਸ੍ਰੀਮਤੀ ਰੀਚਾ, ਵਾਰਡ ਨੰ: 12 ਤੋਂ ਸਵਤੰਤਰ ਸਿੰਘ ਅਤੇ ਵਾਰਡ ਨੰ: 13 ਤੋਂ ਉੇਰਮਿਲਾ ਦੇਵੀ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜੇ ਧੱਕੇਸ਼ਾਹੀ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਵਾਰਡਾਂ ਵਿਚ ਸ਼ਾਨ ਨਾਲ ਜਿੱਤੇਗਾ-ਸਾਬਕਾ ਵਿਧਾਇਕ ਜਥੇਦਾਰ ਜਲ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਜੰਡਿਆਲਾ ਗੁਰੂ ਵਿਚ ਪੁਲਿਸ ਵਲੋਂ ਫਲੈਗ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।