ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਸ਼੍ਰੋਮਣੀ ਅਕਾਲੀ ਦਲ ਵਲੋਂ ਰਈਆ ਨਗਰ ਪੰਚਾਇਤ ਦੀਆਂ 13 ਦੀਆਂ 13 ਸੀਟਾਂ ਤੋਂ ਹੀ ਉਮੀਦਵਾਰ ਖੜੇ੍ਹ ਕੀਤੇ ਗਏ ਹਨ, ਪਰ ਸਾਨੂੰ ਖਦਸ਼ਾ ਹੈ ਕਿ ਆਪ ਸਰਕਾਰ ਪਹਿਲਾਂ ਦੀਆਂ ਬਲਾਕ ਸੰਮਤੀ ਚੋਣਾਂ ਵਾਂਗ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਕੇ ਧੱਕੇਸ਼ਾਹੀ ਕਰ ਸਕਦੀ ਹੈ ਅਤੇ ਆਪਣੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜਿਤਾ ਕੇ ਨਗਰ ਪੰਚਾਇਤ 'ਤੇ ਕਬਜ਼ਾ ਕਰ ਸਕਦੀ ਹੈ | ਪਰ ਜੇਕਰ ਪ੍ਰਸ਼ਾਸਨ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ 13 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣੀ ਚਾਹੁੰਦੇ ਹਨ, ਇਸ ਲਈ ਸੱਤਾਧਾਰੀ ਪਾਰਟੀ ਨੂੰ ਅਕਾਲੀ ਦਲ ਦਾ ਡਰ ਸਤਾ ਰਿਹਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰ: 1 ਤੋਂ ਸ੍ਰੀਮਤੀ ਰਣਜੀਤ ਕੌਰ ਪਤਨੀ ਰਾਜਿੰਦਰ ਸਿੰਘ ਟੋਨੀ, ਵਾਰਡ ਨੰ: 2 ਤੋਂ ਰਾਜਵਿੰਦਰ ਕੌਰ ਪਤਨੀ ਕਾਰਜ ਸਿੰਘ, ਵਾਰਡ ਨੰ: 3 ਤੋਂ ਗੁਰਜੀਤ ਕੌਰ ਪਤਨੀ ਜਤਿੰਦਰ ਸਿੰਘ, ਵਾਰਡ ਨੰ: 4 ਤੋਂ ਹਰਪ੍ਰੀਤ ਸਿੰਘ ਹੈਪੀ ਸਪੁੱਤਰ ਸਾ: ਚੇਅਰਮੈਨ ਗੁਰਵਿੰਦਰਪਾਲ ਸਿੰਘ ਰਈਆ, ਵਾਰਡ ਨੰ: 5 ਤੋਂ ਸ੍ਰੀਮਤੀ ਗੁਰਮੀਤ ਕੌਰ ਬੱਲ, ਵਾਰਡ ਨੰ: 6 ਤੋਂ ਜਸਪ੍ਰੀਤ ਸਿੰਘ, ਵਾਰਡ ਨੰ: 7 ਤੋਂ ਬਲਬੀਰ ਕੌਰ ਪਤਨੀ ਬੇਗਮ ਸਿੰਘ ਪਿ੍ੰਸ, ਵਾਰਡ ਨੰ: 8 ਤੋਂ ਸ੍ਰੀਮਤੀ ਪੁਨੀਤ ਕੌਰ ਪਤਨੀ ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ ਵਾਲੇ), ਵਾਰਡ ਨੰ: 9 ਤੋਂ ਤਨਵਰਸ਼ਪ੍ਰੀਤ ਕੌਰ ਪਤਨੀ ਦਲਵਿੰਦਰਜੀਤ ਸਿੰਘ, ਵਾਰਡ ਨੰ: 11 ਤੋਂ ਰਾਜਵਿੰਦਰ ਕੌਰ ਪਤਨੀ ਸ: ਅਜੀਤ ਸਿੰਘ, ਵਾਰਡ ਨੰ: 12 ਤੋਂ ਰਾਜਬੀਰ ਸਿੰਘ ਅਤੇ ਵਾਰਡ ਨੰ: 13 ਤੋਂ ਗੁਰਜਿੰਦਰ ਕੌਰ ਪਤਨੀ ਸ: ਰਾਜਵਿੰਦਰ ਸਿੰਘ ਤੋਂ ਇਲਾਵਾ ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਰਾਜਿੰਦਰ ਸਿੰਘ ਲਿੱਦੜ, ਬੀਬੀ ਰਣਜੀਤ ਕੌਰ ਰਈਆ, ਕਿ੍ਪਾਲ ਸਿੰਘ ਖਾਲਸਾ ਪ੍ਰਧਾਨ ਸ਼ਹਿਰੀ, ਗੁਰਪ੍ਰੀਤ ਸਿੰਘ ਉੱਪਲ, ਗੁਰਵਿੰਦਰ ਸਿੰਘ ਕਾਲੇਕੇ, ਜੋਗਿੰਦਰ ਸਿੰਘ ਪਾਇਲਟ, ਗੁਰਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ ਹਾਜ਼ਰ ਸਨ |