ਝਬਾਲ, 17 ਮਈ (ਸੁਖਦੇਵ ਸਿੰਘ)-ਸੇਵਾ ਦੇ ਪੁੰਜ ਸ੍ਰੀ ਮਾਨ ਬਾਬਾ ਖੜਕ ਸਿੰਘ ਅਤੇ ਬਾਬਾ ਦਰਸ਼ਨ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ 31 ਮਈ ਨੂੰ ਗੁਰਦੁਆਰਾ ਸੰਤ ਨਿਵਾਸ (ਅੰਗੀਠਾ ਸਾਹਿਬ) ਬੀੜ ਸਾਹਿਬ ਵਿਖੇ ਮਨਾਈ ਜਾ ਰਹੀ ਸਲਾਨਾ ਬਰਸੀ ਦੀਆਂ ਤਿਆਰੀਆਂ ਸੰਬੰਧੀ ਧਾਰਮਿਕ ਸਭਾ ਸੁਸਾਇਟੀਆਂ ਅਤੇ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਮੁਹਤਬਰਾਂ ਦੀ ਮੀਟਿੰਗ ਦੀਵਾਨ ਹਾਲ ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਸੰਤੋਖ ਸਿੰਘ ਅਤੇ ਬਾਬਾ ਭੋਲਾ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਬਾਬਾ ਸੰਤੋਖ ਸਿੰਘ ਨੇ ਦੱਸਿਆ ਕਿ 31 ਮਈ ਨੂੰ ਗੁਰਦੁਆਰਾ ਸੰਤ ਨਿਵਾਸ ਵਿਖੇ 21 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਉਪਰੰਤ ਦੀਵਾਨ ਹਾਲ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਉਣਗੇ | ਉਨ੍ਹਾਂ ਨੇ ਬਰਸੀ ਦੌਰਾਨ ਦੇਸ਼ਾਂ-ਵਿਦੇਸ਼ਾਂ ਵਿਚੋਂ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਆਵਾਜਾਈ ਦੇ ਨਾਲ-ਨਾਲ ਵਾਹਨਾਂ ਦੀ ਪਾਰਕਿੰਗ, ਲੰਗਰ, ਛਬੀਲਾਂ ਸੰਬੰਧੀ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਪ੍ਰਬੰਧਕਾਂ ਨੂੰ ਬਰਸੀ ਮੌਕੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਸੀ | ਇਸ ਮੌਕੇ ਬਾਬਾ ਭੋਲਾ ਸਿੰਘ, ਚੇਅ. ਲਖਬੀਰ ਸਿੰਘ ਬੁਰਜ਼, ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਕਾਲਜ਼ ਕਮੇਟੀ ਦੇ ਸਕੱਤਰ ਜਗੀਰ ਸਿੰਘ ਢੋਟੀਆਂ, ਕਾਲਜ਼ ਕਮੇਟੀ ਮੈਂਬਰ ਕਸ਼ਮੀਰ ਸਿੰਘ ਬਘਿਆੜੀ, ਹਰਜੀਤ ਸਿੰਘ ਮੀਆਂਪੁਰ, ਪਿ੍ੰਸੀਪਲ ਇੰਦਰਜੀਤ ਸਿੰਘ, ਮਲਕੀਅਤ ਸਿੰਘ ਛਾਪਾ, ਪਹਿਲਵਾਨ ਪੱਪੂ, ਜਸਵਿੰਦਰ ਸਿੰਘ ਬਾਬਾ ਬਿੱਟੂ, ਮਹਿੰਦਰ ਸਿੰਘ ਪਤਾਸਿਆਂ ਵਾਲੇ, ਪ੍ਰਤਾਪ ਸਿੰਘ ਠੱਟਾ, ਜਥੇਦਾਰ ਵਰਿੰਦਰ ਸਿੰਘ ਠੱਠੀ, ਸੁਪਰਡੈਂਟ ਤੇਜਿੰਦਰ ਸਿੰਘ, ਦਵਿੰਦਰ ਸਿੰਘ ਢੋਟੀਆਂ, ਬਾਬਾ ਅਵਤਾਰ ਸਿੰਘ ਜੱਜ, ਗੁਰਮੀਤ ਸਿੰਘ ਝਬਾਲ, ਪਰਮਜੀਤ ਸਿੰਘ ਫਤਿਆਬਾਦ, ਇੰਦਰਜੀਤ ਸਿੰਘ ਕਸੇਲ, ਭਾਈ ਰਛਪਾਲ ਸਿੰਘ, ਗ੍ਰੰਥੀ ਭੁਪਿੰਦਰ ਸਿੰਘ, ਰਛਪਾਲ ਸਿੰਘ ਕਲਸ, ਜਥੇਦਾਰ ਮੁਖਤਾਰ ਸਿੰਘ, ਬਲਰਾਜ ਸਿੰਘ, ਬਾਬਾ ਗੁਰਨਾਮ ਸਿੰਘ, ਡਾ. ਨਰਿੰਦਰ ਸਿੰਘ, ਗੁਰਜਿੰਦਰ ਸਿੰਘ ਸੰਧੂ, ਨਿਰਮਲ ਸਿੰਘ ਬਘਿਆੜੀ, ਕਰਨੈਲ ਸਿੰਘ, ਸ਼ੇਰ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |