ਤਰਨ ਤਾਰਨ, 17 ਮਈ (ਹਰਿੰਦਰ ਸਿੰਘ)ਤਰਨ ਤਾਰਨ ਦੇ ਕੌਂਸਲਰ ਵੀਨਾ ਕੁਮਾਰੀ ਅਤੇ ਸਨਮ ਕੁਮਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਦਾਦਾ ਅਤੇ ਤਰਨਤਾਰਨ ਦੇ ਪ੍ਰਸਿੱਧ ਕਾਰੋਬਾਰੀ ਰਜਿੰਦਰ ਕੁਮਾਰ ਦੇ ਪਿਤਾ ਸਾਂਈ ਦਾਸ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਸੱਚਖੰਡ ਰੋਡ ਸਥਿਤ ਸਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਗੱਗੋਬੂਹਾ, ਰਾਮ ਨਾਮਧਾਰੀ, ਤਰਨ ਤਾਰਨ ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ, ਕੌਂਸਲਰ ਹਰਜਿੰਦਰ ਸਿੰਘ, ਕੌਂਸਲਰ ਜਸਪ੍ਰੀਤ ਸਿੰਘ, ਬਿਕਰਮਜੀਤ ਸਿੰਘ ਸੁਹਾਵਾ, ਬਾਬਾ ਮਨਜੀਤ ਸਿੰਘ, ਸੰਜੀਵ ਦੇਵਗਨ, ਹਰਦੀਪ ਸਿੰਘ, ਬਰਿੰਦਰ ਸਿੰਘ, ਇੰਦਰਜੀਤ ਸਿੰਘ ਬੁੱਲੀ, ਜਸਬੀਰ ਸਿੰਘ ਮਿੰਟੂ ਸਾਬਕਾ ਐਮ.ਸੀ. ਤੋਂ ਇਲਾਵਾ ਤਰਨ ਤਾਰਨ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸਾਂਈ ਦਾਸ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਉਪਰੰਤ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ