ਖਾਲੜਾ, 19 ਮਈ (ਜੱਜਪਾਲ ਸਿੰਘ ਜੱਜ)ਮਗਰਲੇ ਦਿਨੀਂ ਖਾਲੜਾ ਮੰਡੀ ਵਿਖੇ ਮਾਸਟਰ ਤਾਰਾ ਚੰਦ ਜੀ ਦੇ ਸਪੁੱਤਰ ਵਿਜੇ ਕੁਮਾਰ ਚਿੰਟੂ ਦੀ ਹੋਈ ਭਰ ਜਵਾਨੀ ਵਿਚ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਸਾਬਕਾ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਵਿਜੈ ਕੁਮਾਰ ਚਿੰਟੂ ਦੀ ਭਰ ਜਵਾਨੀ ਵਿਚ ਮੌਤ ਹੋ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸੇਵਾ ਮੁਕਤ ਪਿ੍ੰਸੀਪਲ ਲੱਖਾ ਸਿੰਘ ਨਾਰਲੀ, ਪਰਵੀਨ ਚੰਦਰ ਸ਼ਰਮਾ, ਵਿੱਕੀ ਅਰੋੜਾ, ਦਵਿੰਦਰ ਕੁਮਾਰ, ਸਰਬਜੀਤ ਸ਼ਰਮਾ, ਡਿਪਟੀ ਚੋਪੜਾ, ਰਾਜ ਕੁਮਾਰ, ਪੀ.ਏ. ਬਲਕਾਰ ਸਿੰਘ ਆਦਿ ਹਾਜ਼ਰ ਸਨ |