ਨੌਸ਼ਹਿਰਾ ਪੰਨੂੰਆਂ, 19 ਮਈ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਦੀ ਲੜਕੀਆਂ ਦੀ ਗਤਕਾ ਟੀਮ ਨੇ ਓਵਰ ਆਲ ਟਰਾਫੀ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕਰ ਦਿੱਤਾ | ਲੜਕੀਆਂ ਨੇ ਅਲੱਗ ਅਲੱਗ ਈਵੈਂਟ ਵਿਚ ਹਿੱਸਾ ਲੈ ਕੇ ਕੁੱਲ 14 ਮੈਡਲ ਹਾਸਲ ਕੀਤੇ ਤੇ ਓਵਰ ਆਲ ਟਰਾਫੀ 'ਤੇ ਵੀ ਕਬਜ਼ਾ ਕੀਤਾ | ਸਿੰਗਲ ਸੋਟੀ ਟੀਮ ਵਿਚ ਕਰਨਬੀਰ ਸਿੰਘ, ਮਨਜੋਤ ਸਿੰਘ, ਅੰਮਿ੍ਤਪਾਲ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਫਰੀ ਸੋਟੀ ਵਿਚ ਸਮਰ ਸਿੰਘ ਰਣਬੀਰ ਸਿੰਘ, ਵੰਸ਼ ਟਾਕ ਅਤੇ ਹਰ ਗੁਰਦੇਵ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ | ਸਿੰਗਲ ਸੋਟੀ ਟੀਮ ਵਿਚ ਹਰਵਿੰਦਰ ਸਿੰਘ ਅਤੇ ਖੁਸ਼ਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ | ਫਰੀ ਸੋਟੀ ਦੇ ਵਿਚ ਸਿੰਗਲ ਮੁਕਾਬਲਿਆਂ ਵਿਚ ਜਸਪਾਲ ਸਿੰਘ ਅਤੇ ਅੰਮਿ੍ਤਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਅੱਗੇ ਗਤਕਾ ਮੁਕਾਬਲਾ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗਤਕੇ ਦੇ ਕੋਚ ਅੰਮਿ੍ਤਪਾਲ ਸਿੰਘ ਵੀ ਹਾਜ਼ਰ ਸਨ |