06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਰਮਿੰਦਰ ਸਿੰਘ ਮੁਨਸ਼ੀ ਦੀ ਕੈਲੀਫ਼ੋਰਨੀਆ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ <br/>

ਪਰਮਿੰਦਰ ਸਿੰਘ ਮੁਨਸ਼ੀ ਦੀ ਫਾਈਲ ਤਸਵੀਰ | <br/> 20-05-2026
ਚੱਬਾ, 19 ਮਈ (ਜੱਸਾ ਅਣਜਾਣ)-ਲੋਕ ਸਭਾ ਹਲਕਾ ਅੰਮਿ੍ਤਸਰ ਦੇ ਅਧੀਨ ਆਉਂਦੇ ਪਿੰਡ ਵਰਪਾਲ ਦੇ ਇਕ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ ਨੌਜਵਾਨ ਪੁੱਤਰ ਦਾ ਕੈਲੀਫੋਰਨੀਆ (ਅਮਰੀਕਾ) ਵਿਖੇ ਮੌਤ ਹੋ ਜਾਣ ਦਾ ਸਮਚਾਰ ਮਿਲਿਆ | ਸਮਾਚਾਰ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਪਾਈ ਗਈ | ਇਸ ਹੋਈ ਮੌਤ ਬਾਰੇ ਮਿ੍ਤਕ ਦੇ ਵੱਡੇ ਭਰਾ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਮੁਨਸ਼ੀ (39) ਪੁੱਤਰ ਲਖਵਿੰਦਰ ਸਿੰਘ ਮੇਰੇ ਤੋਂ ਛੋਟਾ ਸੀ | ਉਹ ਜੂਨ 2022 ਵਿਚ ਰੋਜੀ ਰੋਟੀ ਲਈ ਆਪਣੇ ਪਰਿਵਾਰ ਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਅਮਰੀਕਾ ਦੀ ਧਰਤੀ ਕੈਲੀਫ਼ੋਰਨੀਆ ਵਿਖੇ ਗਿਆ ਸੀ ਅਤੇ ਬੀਤੀ 5 ਮਈ ਨੂੰ ਉਸ ਨਾਲ ਫੋਨ 'ਤੇ ਗੱਲ ਹੋਈ ਉਸ ਦਿਨ ਹੀ ਉਸ ਨੂੰ ਬ੍ਰੇਨ ਅਟੈਕ ਆ ਗਿਆ | ਇਲਾਜ ਲਈ ਉਹ ਹਸਪਤਾਲ ਵਿਚ ਦਾਖਲ ਹੋ ਗਿਆ ਪਰ ਲੰਘੀ 17 ਮਈ ਨੂੰ ੰ ਉਸ ਦੀ ਮੌਤ ਹੋ ਗਈ | ਇਸ ਦੁੱਖ ਦੀ ਘੜੀ ਵਿਚ ਬਾਬਾ ਹੀਰਾ ਸਿੰਘ ਗੁਰਦੁਆਰਾ ਝੂਲਣੇ ਮਹਿਲ ਵਾਲੇ, ਸਾਬਕਾ ਚੇਅਰਮੈਨ ਜੈਮਲ ਸਿੰਘ ਵਰਪਾਲ, ਅਵਤਾਰ ਸਿੰਘ ਲਾਲੀ ਸਾਬਕਾ ਡਾਇਰੈਕਟਰ ਮੰਡੀ ਬੋਰਡ, ਸਰਪੰਚ ਪ੍ਰੀਤ ਸਿੰਘ ਗਿੱਲ ਵਰਪਾਲ, ਸਰਪੰਚ ਸਰਦੂਲ ਸਿੰਘ ਫੌਜੀ ਵਰਪਾਲ ਕਲਾਂ, ਮੁਲਖਜੀਤ ਸਿੰਘ ਲਾਡੀ, ਅੰਗਰੇਜ ਸਿੰਘ ਚੇਅਰਮੈਨ, ਸਾਬਕਾ ਸਰਪੰਚ ਕਸ਼ਮੀਰ ਸਿੰਘ ਤੇ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਮਿੰਦਰ ਸਿੰਘ ਮੁਨਸ਼ੀ ਦਾ ਚੜਦੀ ਉਮਰੇ ਇਸ ਸੰਸਾਰ ਤੋਂ ਤੁਰ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ |

ਪਿਛਲੀ ਖ਼ਬਰ ਐੱਸ. ਆਈ. ਆਰ. ਦੌਰਾਨ ਬੀ. ਐੱਲ. ਓਜ਼. ਨੂੰ ਪੂਰਾ ਸਹਿਯੋਗ ਦੇਣ ਜ਼ਿਲ੍ਹਾ ਵਾਸੀ- ਜ਼ਿਲ੍ਹਾ ਚੋਣ ਅਫ਼ਸਰ <br/> ਅਗਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਦੀ ਗਤਕਾ ਟੀਮ ਨੇ ਓਵਰਆਲ ਟਰਾਫੀ ਜਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।