ਬਾਬਾ ਬਕਾਲਾ ਸਾਹਿਬ, 19 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੇ ਆਸ-ਪਾਸ ਪਿੰਡਾਂ ਵਿਚ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਦਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਬੀਤੀ ਰਾਤ ਪਿੰਡ ਦੌਲੋ ਨੰਗਲ ਰੋਡ ਵਿਖੇ ਠੇਕੇਦਾਰ ਪ੍ਰਾਪਰਟੀ ਐਡਵਾਈਜਰ ਨਾਂ ਦੀ ਫਰਮ ਤੋਂ ਚੋਰਾਂ ਵਲੋਂ ਏ. ਸੀ. ਦਾ ਕੰਪਰੈਸ਼ਰ ਚੋਰੀ ਕਰ ਲਿਆ ਗਿਆ ਹੈ | ਸਮਾਜ ਸੇਵੀ ਠੇਕੇਦਾਰ ਕੁਲਵਿੰਦਰ ਸਿੰਘ ਕਾਲੀ ਦੌਲੋ ਨੰਗਲ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਵੀ ਚੋਰਾਂ ਨੇ ਉਨ੍ਹਾਂ ਦੇ ਭਰਾਤਾ ਸਵਿੰੰਦਰ ਸਿੰਘ ਨੰਬਰਦਾਰ ਵਲੋਂ ਚਲਾਈ ਜਾ ਰਹੀ ਉਕਤ ਫਰਮ ਦੇ ਬਾਹਰੋਂ ਏ. ਸੀ. ਦਾ ਕੰਪਰੈਸ਼ਰ ਚੋਰੀ ਕਰ ਲਿਆ ਸੀ | ਇਵੇਂ ਹੀ ਦੌਲੋ ਨੰਗਲ ਅਤੇ ਆਸ-ਪਾਸ ਖੇਤਰ ਵਿਚ ਚੋਰਾਂ ਵਲੋਂ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ | ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਠੱਲ ਪਾਉਣ ਲਈ ਪੁਲਿਸ ਗਸ਼ਤ ਵਧਾਈ ਜਾਵੇ |