21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜਮਹੂਰੀ ਕਿਸਾਨ ਸਭਾ ਵਲੋਂ ਪਿੰਡ ਤਖ਼ਤੂਚੱਕ ਵਿਖੇ ਇਕਾਈ ਦੀ ਚੋਣ <br/>

ਅਜੀਤ ਡੈਸਕ 27-05-2026
ਮੀਆਂਵਿੰਡ, 26 ਮਈ (ਗੁਰਪ੍ਰਤਾਪ ਸਿੰਘ ਸੰਧੂ)-ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਤਖਤੂਚੱਕ ਵਿਖੇ ਇਕਾਈ ਦੀ ਚੋਣ ਕਰਵਾਈ ਗਈ | ਇਸ ਮੌਕੇ ਪੁੱਜੇ ਸਭਾ ਦੇ ਸੂਬਾਈ ਮੀਤ ਪਰਧਾਨ ਪਰਗਟ ਸਿੰਘ ਜਾਮਾਰਾਏ ਤੇ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕੇ ਮੋਦੀ ਸਰਕਾਰ ਸਾਮਰਾਜੀ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕਰ ਮੁਕਤ ਵਪਾਰ ਰਾਹੀਂ ਦੇਸ਼ ਹਿੱਤ, ਲੋਕ ਹਿੱਤ ਅਤੇ ਕਿਸਾਨ ਹਿਤਾਂ ਦੀ ਕੁਰਬਾਨੀ ਦੇ ਰਹੀ ਹੈ, ਜਿਸ ਕਰਕੇ ਜ਼ਮੀਨ, ਮੰਡੀਆਂ ਅਤੇ ਰੁਜ਼ਗਾਰ ਲਈ ਖਤਰਾ ਪੈਦਾ ਹੋ ਗਿਆ ਹੈ | ਪੈਟਰੋਲ, ਡੀਜ਼ਲ, ਗੈਸ ਦੀਆਂ ਕੀਮਤਾਂ ਰੋਜਾਨਾ ਵੱਧ ਰਹੀਆਂ ਹਨ | ਕਿਸਾਨਾਂ ਨੂੰ ਖਾਦਾਂ ਅਤੇ ਖੇਤੀ ਵਰਤੋਂ ਦੀਆਂ ਵਸਤਾਂ ਖਰੀਦਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਪਿੰਡ ਦੀ ਇਕਾਈ ਦੀ ਚੋਣ ਦੌਰਾਨ ਬਲਵਿੰਦਰ ਸਿੰਘ ਨੂੰ ਪ੍ਰਧਾਨ, ਬਲਦੇਵ ਸਿੰਘ ਜਨਰਲ ਸਕੱਤਰ, ਹਰਜਿੰਦਰ ਸਿੰਘ ਖਜ਼ਾਨਚੀ, ਹਰਦੀਪ ਸਿੰਘ ਅਤੇ ਅਮਰੀਕ ਸਿੰਘ ਮੀਤ ਪ੍ਰਧਾਨ, ਮੰਗਲ ਸਿੰਘ ਪਰਚਾਰ ਸਕੱਤਰ, ਜਗਰੂਪ ਸਿੰਘ, ਮੰਗਲ ਸਿੰਘ, ਰਾਮ ਸਿੰਘ ਅਤੇ ਹਰਜਿੰਦਰ ਸਿੰਘ ਕਮੇਟੀ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਪੰਜਾਬ 'ਚ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਵਿਚ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਪੂਰੀ ਤਰ੍ਹਾਂ ਫੇਲ੍ਹ- ਵੇਈਾਪੂਈਾ <br/> ਅਗਲੀ ਖ਼ਬਰ ਵਾਹਿਗੁਰੂ ਇੰਟਰਪ੍ਰਾਈਜਜ਼ ਗੋਇੰਦਵਾਲ ਸਾਹਿਬ ਨੇ ਯੂ. ਕੇ. ਦਾ ਟੂਰਿਸਟ ਵੀਜ਼ਾ ਲਗਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।