21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੰਜਾਬ 'ਚ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਵਿਚ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਪੂਰੀ ਤਰ੍ਹਾਂ ਫੇਲ੍ਹ- ਵੇਈਾਪੂਈਾ <br/>

ਅਜੀਤ ਡੈਸਕ 27-05-2026
ਫਤਿਆਬਾਦ, 26 ਮਈ (ਹਰਵਿੰਦਰ ਸਿੰਘ ਧੂੰਦਾ)-ਮੰਗਲਵਾਰ ਨੂੰ ਹੋਈਆਂ ਮਿਊਸੀਪਲ ਕਮੇਟੀ ਅਤੇ ਨਗਰ ਪਾਲਿਕਾ ਚੋਣਾਂ ਵਿਚ ਹੋਈ ਗੁੰਡਾਗਰਦੀ ਅਤੇ ਬੂਥ ਕੈਂਪਚਰ ਦੇ ਨੰਗੇ ਨਾਚ ਨੇ ਇਹ ਦਰਸਾ ਦਿੱਤਾ ਹੈ ਕਿ ਮੁਨੀਸ਼ ਸਿਸ਼ੋਧੀਆ ਦਾ ਉਹ ਸ਼ਾਮ, ਦਾਮ ਵਾਲਾ ਬਿਆਨ ਬਿਲਕੁਲ ਸੱਚ ਸਾਬਿਤ ਕਰ ਦਿਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡਾ. ਅਵਤਾਰ ਸਿੰਘ ਵੇਈਾਪੂਈ ਜ਼ਿਲ੍ਹਾ ਪ੍ਰਧਾਨ ਬੀ. ਜੇ. ਪੀ. ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਕਿਹਾ ਕਿ ਬਹੁਤੇ ਬੂਥਾਂ 'ਤੇ ਪੀਣ ਵਾਲੇ ਪਾਣੀ ਦਾ ਵੀ ਇੰਤਜਾਮ ਨਹੀਂ ਕੀਤਾ ਗਿਆ | ਪੈ ਰਹੀ ਅੱਤ ਦੀ ਗਰਮੀ ਵਿਚ ਕਈ ਲੋਕ ਘਬਰਾਅ ਕੇ ਡਿਗਦੇ ਨਜ਼ਰ ਆਏ | ਇਕ ਜਗ੍ਹਾ ਦੋ ਔਰਤਾਂ ਵੀ ਬੇਹੋਸ਼ ਹੋ ਗਈਆਂ, ਕਈ ਜਗ੍ਹਾ ਬੈਲਟ ਪੇਪਰ ਖੋਹਣ ਦੇ ਮਾਮਲੇ ਸਾਹਮਣੇ ਆਏ, ਕਈ ਜਗ੍ਹਾ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਦੀ ਕੁੱਟਮਾਰ ਵੀ ਕੀਤੀ ਗਈ, ਜੇਕਰ ਸੱਤਾ ਧਿਰ ਪਾਰਟੀ ਨੇ ਇਹੋ ਕੁਝ ਕਰਨਾ ਸੀ ਤਾਂ ਫਿਰ ਚੋਣ ਕਰਵਾਉਣ ਦੀ ਕੀ ਲੋੜ ਸੀ? ਡਾ. ਅਵਤਾਰ ਸਿੰਘ ਵੇਈਾਪੂਈ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਕੋਈ ਵੀ ਚੋਣ ਆਉਂਦੀ ਹੈ ਤਾਂ ਪੰਜਾਬ ਵਿਚ ਭਾਰਤੀ ਫੌਜ ਭੇਜੀ ਜਾਵੇ, ਤਾਂ ਕਿ ਲੋਕ ਸ਼ਾਂਤੀ ਨਾਲ਼ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਅਤੇ ਭਾਰਤ ਦੇ ਸੰਵਿਧਾਨ ਅਨੁਸਾਰ ਮਿਲਿਆ ਹੋਇਆਂ ਵੋਟ ਦਾ ਅਧਿਕਾਰ ਦਾ ਸਹੀ ਉਪਯੋਗ ਕਰ ਸਕਣ |

ਪਿਛਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਵਿਖੇ 64.56 ਫ਼ੀਸਦੀ ਲੋਕਾਂ ਨੇ ਕੀਤਾ ਮਤਦਾਨ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ ਪਿੰਡ ਤਖ਼ਤੂਚੱਕ ਵਿਖੇ ਇਕਾਈ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।