21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਪੰਚਾਇਤ ਭਿੱਖੀਵਿੰਡ ਵਿਖੇ 64.56 ਫ਼ੀਸਦੀ ਲੋਕਾਂ ਨੇ ਕੀਤਾ ਮਤਦਾਨ

ਅਜੀਤ ਡੈਸਕ 27-05-2026
ਭਿੱਖੀਵਿੰਡ, 26 ਮਈ (ਬੌਬੀ, ਬਿੱਲਾ, ਭੱਟੀ)—ਨਗਰ ਪੰਚਾਇਤ ਭਿੱਖੀਵਿੰਡ ਦੀਆਂ 12 ਵਾਰਡਾਂ ਵਿਚ ਹੋਈ ਚੋਣ ਦੌਰਾਨ ਇਥੋਂ ਦੇ ਵੋਟਰਾਂ ਨੇ 64.56 ਫ਼ੀਸਦੀ ਮੱਤਦਾਨ ਕੀਤਾ ਹੈ | ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ | ਮੰਗਲਵਾਰ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਵੱਡੀਆਂ ਲੰਮੀਆਂ–ਲੰਮੀਆਂ ਲਾਈਨਾਂ ਵੋਟਰਾਂ ਦੀਆਂ ਲੱਗੀਆਂ ਹੋਈਆਂ ਸਨ | ਲੋਕ ਸਵੇਰ ਤੋਂ ਹੀ ਆਪਣੀ ਵੋਟ ਦੇ ਅਧਿਕਾਰ ਨੂੰ ਲੈ ਕੇ ਉਤਸ਼ਾਹ ਨਾਲ ਨਜ਼ਰ ਆਉਂਦੇ ਦਿਖਾਈ ਦਿੱਤੇ | ਜ਼ਿਕਰਯੋਗ ਹੈ ਕਿ ਭਿੱਖੀਵਿੰਡ ਦੀਆਂ ਕੁੱਲ 13 ਵਾਰਡਾਂ ਸਨ, ਜਿਨ੍ਹਾਂ ਵਿਚੋਂ ਵਾਰਡ ਨੰਬਰ ਦੋ ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਬਜੀਤ ਸਿੰਘ ਬਿਨਾਂ ਮੁਕਾਬਲਾ ਜੇਤੂ ਰਹਿ ਚੁੱਕਾ ਹੈ, ਕਿਉਂਕਿ ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਸਨ | ਸਵੇਰ ਤੋਂ ਹੀ ਜਿਸ ਤਰ੍ਹਾਂ ਭਿੱਖੀਵਿੰਡ ਵਿਚ ਪੋਲਿੰਗ ਬੂਥਾਂ ਦੇ ਬਾਹਰ ਵੱਖ–ਵੱਖ ਪਾਰਟੀਆਂ ਵਲੋਂ ਆਪਣੇ ਬੂਥ ਲਗਾਏ ਗਏ ਸਨ, ਜਿਸ ਤੋਂ ਲੋਕ ਆਪਣੀ ਪਰਚੀ ਕਟਾ ਕੇ ਵੋਟ ਪਾਉਣ ਜਾਂਦੇ ਸਨ | ਇਹ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਇਨ੍ਹਾਂ ਵੱਖ–ਵੱਖ ਬੂਥਾਂ ਦੇ ਵੱਡੀ ਪੱਧਰ 'ਤੇ ਰੌਣਕਾਂ ਨਜ਼ਰ ਆਈਆਂ, ਪਰ ਲੋਕ ਆਪਸ ਵਿਚ ਸਹਿਮਤੀ ਨਾਲ ਹੀ ਵੋਟਾਂ ਪਾਉਂਦੇ ਰਹੇ, ਜਦਕਿ ਦੋ ਤਿੰਨ ਘਟਨਾਵਾਂ ਵਾਪਰੀਆਂ, ਜਿੰਨਾਂ ਵਿਚ ਚੇਲਾ ਮੋੜ ਕਲੋਨੀ ਤੇ ਵਾਰਡ ਨੰਬਰ ਸੱਤ ਦੇ ਬਣੇ ਬੂਥ ਨੂੰ ਕੈਪਚਰ ਕਰਨ ਦੀ ਅਫਵਾਹ ਉੱਡੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਥੋੜਾ ਤਕਰਾਰ ਹੋਇਆ, ਜਿਸ ਨੂੰ ਪੁਲਿਸ ਨੇ ਬੜੇ ਹੀ ਸੁਚੱਜੇ ਤਰੀਕੇ ਨਾਲ ਹੱਲ ਕਰ ਲਿਆ ਅਤੇ ਇਸ ਤੋਂ ਬਾਅਦ ਇਕ ਹੋਰ ਬੂਥ 'ਤੇ ਕਾਂਗਰਸੀ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਕਾਫੀ ਤਕਰਾਰਬਾਜ਼ੀ ਹੋਈ, ਪਰ ਉਸ ਘਟਨਾ ਨੂੰ ਵੀ ਪੁਲਿਸ ਪ੍ਰਸ਼ਾਸਨ ਨੇ ਕੋਈ ਜ਼ਿਆਦਾ ਵੱਡੀ ਘਟਨਾ ਨਹੀਂ ਬਣਨ ਦਿੱਤਾ | ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਵਾਰਡ ਨੰਬਰ-13 ਦੇ ਬੂਥ ਵਿਚ ਕਾਂਗਰਸੀ ਉਮੀਦਵਾਰ ਅਤੇ ਉਸ ਦੇ ਸਾਥੀਆਂ ਅਤੇ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਵਿਚ ਕਾਫ਼ੀ ਝਗੜਾ ਹੋਇਆ, ਜਿਸ ਵਿਚ ਕਾਂਗਰਸੀ ਉਮੀਦਵਾਰ ਦੇ ਕੱਪੜੇ ਵੀ ਪਾਟ ਗਏ | ਬਾਕੀ ਸਾਰੀ ਜਗ੍ਹਾ 'ਤੇ ਵੋਟਾਂ ਅਮਨ ਅਮਾਨ ਨਾਲ ਪਈਆਂ ਤੇ ਲੋਕ ਆਪਸ ਵਿਚ ਵਧੀਆ ਤਰੀਕੇ ਨਾਲ ਮਿਲ ਜੁਲ ਕੇ ਵੋਟਾਂ ਪਵਾਉਂਦੇ ਰਹੇ | ਇਥੇ ਪੁਲਿਸ ਫੋਰਸ ਦੀ ਤਾਇਨਾਤੀ ਵੱਡੇ ਪੱਧਰ 'ਤੇ ਕੀਤੀ ਗਈ ਸੀ, ਜਿਸ ਦੇ ਵੇਖਦਿਆਂ ਵੀ ਹਾਲਾਤ ਵਿਗੜਣ ਤੋਂ ਬਿਨਾਂ ਇਹ ਚੋਣਾਂ ਸੰਪੰਨ ਹੋ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਭਾਵੇਂ ਭਾਜਪਾ ਆਗੂ ਅਨੂਪ ਸਿੰਘ ਭੁੱਲਰ ਨੇ ਇਹ ਖਦਸ਼ਾ ਜਾਹਿਰ ਕੀਤਾ ਸੀ ਕਿ ਦੁਪਹਿਰ ਤੋਂ ਬਾਅਦ ਸੱਤਾ ਧਿਰ ਵਲੋਂ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਲੋਕ ਵੱਡੀ ਪੱਧਰ 'ਤੇ ਭਾਜਪਾ ਦੇ ਨਾਲ ਜੁੜ ਰਹੇ ਹਨ ਅਤੇ ਭਾਜਪਾ ਨੂੰ ਵੋਟ ਪਾ ਕੇ ਜਿਤਾਉਣਗੇ | ਇਸ ਸੰਬੰਧੀ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਗੱਲ ਕਰਨ 'ਤੇ ਉਨ•ਾਂ ਕਿਹਾ ਕਿ ਸਰਕਾਰ ਵਲੋਂ ਕਿਸੇ ਕਿਸਮ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ, ਕਿਉਂਕਿ ਪਹਿਲਾਂ ਨਾਮਜ਼ਦਗੀ ਪੱਤਰ ਵਧੀਆ ਤਰੀਕੇ ਨਾਲ ਦਾਖ਼ਲ ਕਰਵਾਏ ਗਏ ਹਨ ਅਤੇ ਹੁਣ ਵੋਟਾਂ ਵੀ ਅਮਨ ਅਮਾਨ ਨਾਲ ਕਰਵਾਈਆਂ ਜਾ ਰਹੀਆਂ ਹਨ | ਇਹ ਸਿਰਫ ਵਿਰੋਧੀ ਧਿਰਾਂ ਆਪਣੀ ਹਾਰ ਨੂੰ ਦੇਖਦਿਆਂ ਬੁਖਲਾਹਟ ਵਿਚ ਆ ਕੇ ਅਜਿਹੇ ਦੋਸ਼ ਲਗਾ ਰਹੇ ਹਨ |

ਪਿਛਲੀ ਖ਼ਬਰ ਨਗਰ ਕੌਂਸਲ ਪੱਟੀ 'ਚ 59.96 ਫ਼ੀਸਦੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਿਚ 64.56 ਫ਼ੀਸਦੀ ਹੋਇਆ ਮਤਦਾਨ ਅਗਲੀ ਖ਼ਬਰ ਪੰਜਾਬ 'ਚ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਵਿਚ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਪੂਰੀ ਤਰ੍ਹਾਂ ਫੇਲ੍ਹ- ਵੇਈਾਪੂਈਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।