09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡੀਜ਼ਲ ਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਤੇ ਮਹਿੰਗਾਈ ਖਿਲਾਫ਼ ਕਾਮਰੇਡਾਂ ਕੀਤੀ ਜਾਗਰੂਕਤਾ ਕਨਵੈਕਸ਼ਨ <br/>

ਭਾਰਤੀ ਕਮਿਊਨਿਸਟ ਪਾਰਟੀ ਵਲੋਂ ਕਰਵਾਈ ਕਨਵੈਨਸ਼ਨ 'ਚ ਮੰਚ 'ਤੇ ਬਿਰਾਜਮਾਨ ਆਗੂ ਤੇ ਹਾਜ਼ਰੀਨ ਮੈਂਬਰ ਤੇ ਵਰਕਰ | ਤਸਵੀਰਾਂ : ਨਿਰਮਲ ਸਟੂਡੀਓ <br/> 29-05-2026
ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਅੱਜ ਵਿਰਸਾ ਵਿਹਾਰ ਵਿਖੇ ਪਾਰਟੀ ਵਲੋਂ ਪੈਟਰੋਲ ਡੀਜ਼ਲ ਤੇੇ ਵੱਧ ਰਹੀ ਮਹਿੰਗਾਈ ਖਿਲਾਫ਼ ਵਿਸ਼ਾਲ ਕੰਨਵੈਨਸ਼ਨ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਰਾਜ ਦੇ ਦਰਿਆਈ ਪਾਣੀਆਂ ਦੀ ਕੌਮਾਂਤਰੀ ਕਨੂੰਨ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਨਾ ਕਰਕੇ, ਪੰਜਾਬ ਪੁਨਰਗਠਨ ਕਾਨੂੰਨ ਦੀ ਦੁਰਵਰਤੋਂ ਕਰਕੇ ਪੰਜਾਬ ਨਾਲ ਧੱਕਾ ਕਰ ਰਹੀ ਹੈ | ਇਸ ਤੋਂ ਇਲਾਵਾ ਭਾਖੜਾ ਬਿਆਸ ਮੈਂਨਜਮੈਂਟ ਬੋਰਡ ਅੰਦਰ ਪੰਜਾਬ ਦੀ ਮੈਂਬਰੀ ਖ਼ਤਮ ਕਰਨਾ ਅਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਨਾ ਦੇਣਾ ਅਤੇ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਉੱਪਰੋਂ ਪੰਜਾਬ ਦੇ ਅਧਿਕਾਰ ਨੂੰ ਖ਼ਤਮ ਕਰਨ ਦੀਆਂ ਸਾਜ਼ਸਾਂ ਦੀ ਜ਼ੋਰਦਾਰ ਨਿਖੇਧੀ ਕੀਤੀ | ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਪਿਛਲੇ ਇਕ ਹਫਤੇ ਵਿਚ ਡੀਜ਼ਲ, ਪੈਟਰੌਲ, ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨੇ ਲੋਕਾਂ ਉੱਪਰ ਭਾਰੀ ਬੋਝ ਲੱਦ ਦਿੱਤਾ ਗਿਆ ਹੈ | ਜਿਸ ਨਾਲ ਲਾਗਤ ਕੀਮਤਾਂ ਵਿਚ ਵਾਧਾ ਹੋਣ ਕਰਕੇ ਜਿਥੇ ਆਮ ਵਰਤੋਂ ਦੀਆਂ ਕੀਮਤਾਂ ਵੱਧ ਰਹੀਆਂ ਹਨ | ਉਥੇ ਖੇਤੀ ਲਾਗਤ ਕੀਮਤਾਂ ਅਤੇ ਖਾਦਾਂ ਦੀਆਂ ਕੀਮਤਾਂ ਵਿਚ ਵਾਧਾ ਅਤੇ ਕਾਲਾ ਬਾਜ਼ਾਰੀ ਹੋਣ ਕਰਕੇ ਕਿਸਾਨੀ ਲਈ ਖੇਤੀ ਕਰਨਾ ਘਾਟੇ ਦਾ ਧੰਦਾ ਬਣਦਾ ਜਾ ਰਿਹਾ ਹੈ | ਜਿਸ ਨਾਲ ਕਿਸਾਨੀ ਕਰਜ਼ੇ ਦੇ ਜਾਲ ਵਿਚ ਫਸਦੀ ਜਾ ਰਹੀ ਹੈ | ਅੱਜ ਦੀ ਕਨਵੈਨਸ਼ਨ ਨੂੰ ਕਾ: ਅਮਰਜੀਤ ਸਿੰਘ ਆਸਲ, ਕਾ: ਦਸਵਿੰਦਰ ਕੌਰ, ਲਖਬੀਰ ਸਿੰਘ ਨਿਜਾਮਪੁਰ, ਨਰਿੰਦਰ ਬੱਲ, ਬਲਦੇਵ ਸਿੰਘ ਵੇਰਕਾ, ਕੁਲਵੰਤ ਰਾਏ ਬਾਵਾ ਤੋਂ ਇਲਾਵਾ ਵਿਰਸਾ ਵਿਹਾਰ ਸੋਸਾਇਟੀ ਦੇ ਆਗੂ ਰਮੇਸ਼ ਯਾਦਵ, ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਭੁਪਿੰਦਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕਾ: ਜਗਤਾਰ ਸਿੰਘ ਮਹਿਲਾਂਵਾਲਾ ਦੇ ਪੁੱਤਰ 'ਤੇ ਕੀਤੇ ਗਏ ਕਾਤਲਾਨਾ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਇਸ ਤੋਂ ਇਲਾਵਾ ਸੈਨਿਕ ਪਬਲਿਕ ਸਕੂਲਾਂ ਵਿਚ ਪੰਜਾਬੀ ਪੜ੍ਹਨ 'ਤੇ ਲਗਾਈ ਗਈ ਪਾਬੰਦੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ | ਇਸ ਮੌਕੇ ਕਾ. ਵਿਜੈ ਕਪੂਰ ਛੇਹਰਟਾ, ਮੰਗਲ ਸਿੰਘ ਖਜਾਲਾ, ਸ਼ਮਸੇਰ ਨਾਥ, ਕੁਲਵੰਤ ਰਾਏ ਬਾਵਾ, ਅਜਮਤ ਅਟਾਰੀ, ਰਜੇਸ਼ ਯਾਦਵ, ਸੁਖਦੇਵ ਸਿੰਘ ਜਗਦੇਵ ਕਲਾਂ, ਪਲਵਿੰਦਰ ਬੱਲ, ਕੁਲਵੰਤ ਸਿੰਘ, ਰਜੇਸ਼ ਹਾਂਡਾ ਤੇ ਅਜ਼ਾਦ ਸਿੰਘ ਮਹਿਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਮ ਬਾਗ ਖੇਤਰ 'ਚ ਅੱਗ ਲੱਗਣ ਕਾਰਨ ਸਮੁੱਚੇ ਸ਼ਹਿਰ ਦੀ ਆਵਾਜਾਈ ਹੋਈ ਜਾਮ <br/> ਅਗਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੇ ਸਥਾਪਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।