09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕੈਨੇਡਾ ਦੇ ਵਿਧਾਇਕ ਅਮਰਜੋਤ ਸੰਧੂ ਅਤੇ ਹੋਰ ਐਨ.ਆਰ. ਆਈਜ਼ ਵਲੋਂ ਭਲਾਈਪੁਰ ਪਰਿਵਾਰ ਨਾਲ ਦੁੱਖ ਪ੍ਰਗਟ

ਮੀਆਂਵਿੰਡ, 8 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)– ਪਿੰਡ ਭਲਾਈਪੁਰ ਦੇ ਜੰਮਪਲ ਅਤੇ ਕੇਨੈਡਾ ਤੋਂ ਤੀਜੀ ਵਾਰ ਵਿਧਾਇਕ ਬਣੇ ਅਮਰਜੋਤ ਸਿੰਘ ਸੰਧੂ ਸਮੇਤ ਹੋਰ ਐਨ. ਆਰ.

ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ 09-10-2026
ਮੀਆਂਵਿੰਡ, 8 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)– ਪਿੰਡ ਭਲਾਈਪੁਰ ਦੇ ਜੰਮਪਲ ਅਤੇ ਕੇਨੈਡਾ ਤੋਂ ਤੀਜੀ ਵਾਰ ਵਿਧਾਇਕ ਬਣੇ ਅਮਰਜੋਤ ਸਿੰਘ ਸੰਧੂ ਸਮੇਤ ਹੋਰ ਐਨ.ਆਰ.ਆਈਜ਼. ਵਲੋਂ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਥੇਦਾਰ ਅਵਤਾਰ ਦੇ ਪੁੱਤਰ ਫ਼ਕੀਰ ਸਿੰਘ ਨਾਲ ਦੁੱਖ ਸਾਂਝਾ ਕਰਨ ਵਾਲੇ ਐਨ.ਆਰ.ਆਈਜ਼ ਵਿਚ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਬਿੱਟੂ, ਸਤਿੰਦਰਬੀਰ ਸਿੰਘ, ਗੁਰਿੰਦਰਬੀਰ ਸਿੰਘ, ਜੈਦੀਪ ਸਿੰਘ, ਜਗਜੀਤ ਸਿੰਘ ਸਾਰੇ ਵਾਸੀ ਭਲਾਈਪੁਰ ਹੁਣ ਸਾਰੇ ਯੂ.ਐਸ.ਏ. ਸੁਰਮੀਤ ਸਿੰਘ ਕੰਗ, ਮਨਮੀਤ ਸਿੰਘ ਕੰਗ, ਗੁਰਭੇਜ ਸਿੰਘ ਸ਼ਾਹ, ਗੁਰਿੰਦਰ ਸਿੰਘ ਕੰਗ ਸਾਰੇ ਵਾਸੀ ਗਗੜੇਵਾਲ ਹੁਣ ਸਾਰੇ ਯੂ.ਐਸ.ਏ. ਅਨੁਮੋਲ ਸਿੰਘ ਕੇਨੈਡਾ ਪੋਤਰਾ ਜਥੇਦਾਰ ਭਲਾਈਪੁਰ, ਨਿਰਮਲ ਸਿੰਘ ਇੰਦੌਰ ਵਾਲੇ, ਇੰਦਰਪਾਲ ਸਿੰਘ ਗਗੜੇਵਾਲ ਕੇਨੈਡਾ, ਪ੍ਰਿਥੀਰਾਜ ਸਿੰਘ ਜਲਾਲਾਬਾਦ ਯੂ.ਐਸ.ਏ. ਮਲਕੀਤ ਸਿੰਘ ਬਹਾਦਰਪੁਰ ਕੇਨੈਡਾ, ਪਰਮਵੀਰ ਸਿੰਘ ਬਹਾਦਰਪੁਰ ਯੂ.ਐਸ.ਏ. ਅਤੇ ਬਲਦੇਵ ਸਿੰਘ ਭਲੋਜਲਾ, ਬਲਬੀਰ ਸਿੰਘ ਸਾਬਕਾ ਸਰਪੰਚ ਭਲੋਜਲਾ, ਪਰਮਿੰਦਰ ਸਿੰਘ ਸਾਬਕਾ ਸਰਪੰਚ ਅਨਾਇਤਪੁਰ, ਰਣਜੀਤ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ (ਬ) ਹਲਕਾ ਬਾਬਾ ਬਕਾਲਾ ਸਾਹਿਬ, ਕੁਲਵਿੰਦਰ ਕੌਰ ਮੱਧ ਸਰਕਲ ਪ੍ਰਧਾਨ ਅਕਾਲੀ ਦਲ ਬਾਦਲ, ਰਣਜੀਤ ਸਿੰਘ ਕੌਰ ਬੱਲ ਰਈਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ - ਪ੍ਰੋ. ਹਰਪ੍ਰੀਤ ਕੋਟ ਅਗਲੀ ਖ਼ਬਰ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਫ਼ਲਤਾ ਪੂਰਵਕ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।