ਤਰਨ ਤਾਰਨ, 3 ਜੂਨ (ਇਕਬਾਲ ਸਿੰਘ ਸੋਢੀ)-ਜਮਹੂਰੀ ਕਿਸਾਨ ਸਭਾ ਆਗੂ ਚਰਨਜੀਤ ਸਿੰਘ ਬਾਠ ਤੇ ਕੁਲਦੀਪ ਸਿੰਘ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਈਨਰ ਕੰਗ ਤੋਂ ਨੌਰੰਗਾਬਾਦ ਨੂੰ ਜਾਂਦਾ ਖਾਲ ਬਿਨਾਂ ਨਿਸ਼ਾਨਦੇਹੀ ਤੋਂ ਨਹਿਰ ਮਹਿਕਮੇ ਦੀ ਮਿਲੀ ਭੁਗਤ ਨਾਲ ਟੇਢਾ ਮੇਡਾ ਬਣਾਇਆ ਜਾ ਰਿਹਾ ਜੋ ਕਿ ਇਹ ਖਾਲ ਨਿਸ਼ਾਨਦੇਹੀ ਕਰਕੇ ਸਿੱਧਾ ਬਣਨਾ ਚਾਹੀਦਾ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਐੱਸ.ਡੀ.ਓ. ਅਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਜਾਣਕਾਰੀ ਦੇ ਚੁੱਕੇ ਹਾਂ ਪਰ ਇਹਨਾਂ ਅਧਿਕਾਰੀਆਂ ਦੇ ਸਿਰ 'ਤੇ ਕੋਈ ਜੋ ਨਹੀਂ ਸਰਕਦੀ ਅਤੇ ਟਾਲ ਮਟੋਲ ਕਰੀ ਜਾ ਰਹੇ ਹਨ | ਕਿਸਾਨ ਆਗੂਆਂ ਨੇ ਨਹਿਰੀ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕਰਦਿਆਂ ਕਿਹਾ ਕਿ ਇਸ ਖਾਲ ਦੀ ਨਿਸ਼ਾਨਦੇਹੀ ਕਰਾ ਕੇ ਸਿੱਧਾ ਕੰਗ ਮਈਨਰ ਤੋਂ ਨੌਰੰਗਾਬਾਦ ਤੱਕ ਬਣਾਇਆ ਜਾਵੇ ਅਤੇ ਮਨਮਰਜੀ ਕਰ ਰਹੇ ਠੇਕੇਦਾਰਾਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਦਲਜੀਤ ਸਿੰਘ, ਨਿਰਮਲ ਸਿੰਘ, ਰਛਪਾਲ ਸਿੰਘ, ਜਗਜੀਤ ਸਿੰਘ, ਹਰਵੰਤ ਸਿੰਘ, ਸਰਬਜੀਤ ਸਿੰਘ, ਕਵਲਜੀਤ ਸਿੰਘ ਆਦਿ ਹਾਜ਼ਰ ਸਨ |