ਤਰਨ ਤਾਰਨ, 4 ਜੂਨ (ਇਕਬਾਲ ਸਿੰਘ ਸੋਢੀ)-ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਗਾਂਧੀ ਪਾਰਕ ਤਰਨ ਤਾਰਨ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਕੱਲਾ ਨੇ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਸਤਪਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦਵਾਲਾ ਨਿਕਲ ਚੁੱਕਾ ਹੈ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18 ਫੀਸਦੀ ਡੀ. ਏ. ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਦੇ ਰਹੀ ਪੈਨਸ਼ਨਰ ਦੇ ਮੁਲਾਜ਼ਮ ਵਰਗ ਵਿੱਚ ਰੋ ਵੱਧਦਾ ਜਾ ਰਿਹਾ ਹੈ, ਸਰਕਾਰ ਮੀਟਿੰਗਾਂ ਤੋਂ ਵੀ ਭੱਜ ਰਹੀ ਹੈ ਤੇ ਨਾਲ ਹੀ ਪੰਜਾਬ ਹਰਿਆਣਾ ਹਾਈਕੋਰਟ ਨੂੰ ਗੁੰਮਰਾਹ ਕਰ ਰਹੀ ਹੈ ਕਿ ਸਰਕਾਰ ਕੋਲ ਮੁਲਾਜ਼ਮਾਂ ਅਤੇ ਪੈਨਸ਼ਨਰਜ ਨੂੰ ਡੀ.ਏ. ਦੇਣ ਲਈ ਪੈਸੇ ਨਹੀਂ ਹਨ | ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਸਲ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅਮਰੀਕਨ ਸਾਮਰਾਜ ਦੇ ਦਬਾਅ ਅਧੀਨ ਨਿੱਜੀਕਰਨ ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ | ਨਿੱਜੀਕਰਨ ਕਰਨ ਨਾਲ ਪਬਲਿਕ ਸੈਕਟਰ ਤਬਾਹ ਹੋ ਰਿਹਾ ਹੈ, ਪ੍ਰਾਈਵੇਟ ਸੈਕਟਰ ਵੱਧ ਫੁੱਲ ਰਿਹਾ ਹੈ | ਮੁਲਾਜ਼ਮ ਕਈ ਸਾਲਾਂ ਤੋਂ ਕੱਚੇ ਹੀ ਕੰਮ ਕਰ ਰਹੇ ਹਨ, ਠੇਕੇਦਾਰੀ ਸਿਸਟਮ ਲਾਗੂ ਹੋਣ ਨਾਲ ਮੁਲਾਜ਼ਮ ਵਰਗ ਦੀ ਆਰਥਿਕ ਅਤੇ ਮਾਨਸਿਕ ਲੁੱਟ ਹੋ ਰਹੀ ਹੈ | ਸਾਮਰਾਜੀ ਨੀਤੀਆਂ ਦੇ ਲਾਗੂ ਹੋ ਜਾਣ ਨਾਲ ਮਹਿੰਗਾਈ ਵੱਧ ਰਹੀ ਹੈ, ਭਿ੍ਸ਼ਟਾਚਾਰ ਵੱਡੀ ਪੱਧਰ 'ਤੇ ਜਾਰੀ ਹੈ | ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਸੰਧੂ ਅਤੇ ਸ਼ਿੰਗਾਰਾ ਸਿੰਘ, ਦਲਬੀਰ ਸਿੰਘ ਚੋਹਲਾ, ਬਖਸ਼ੀਸ਼ ਸਿੰਘ ਜਵੰਦਾ, ਗੁਰਨਾਮ ਸਿੰਘ, ਨਰਿੰਦਰ ਕੌਰ, ਸੁਖਦੇਵ ਸਿੰਘ ਬਾਗੜੀਆਂ, ਬਲਜਿੰਦਰ ਸਿੰਘ ਦੋਬਲੀਆਂ, ਬਲਦੇਵ ਸਿੰਘ, ਅਸ਼ਵਨੀ ਕੁਮਾਰ, ਤੇਜਿੰਦਰ ਸਿੰਘ ਕੱਲਾ, ਗਿਆਨ ਸਿੰਘ ਮੋਹਣਪੁਰਾ, ਦਵਿੰਦਰ ਸਿੰਘ ਬਿੱਟੂ ਆਦਿ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਸੁਵਿੰਦਰ ਸਿੰਘ ਮਰਹਾਣਾ, ਦਰਸ਼ਨ ਸਿੰਘ, ਚਾਨਣ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ ਸਰਹਾਲੀ, ਬਲਦੇਵ ਸਿੰਘ ਕੱਲਾ, ਕਾਬਲ ਸਿੰਘ ਆਸਲ, ਧਰਮ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਦੀਪ ਸਿੰਘ, ਓਮ ਪ੍ਰਕਾਸ਼ ਗੋਪਾਲ ਸਿੰਘ, ਦਰਸ਼ਨ ਸਿੰਘ ਲੈਕਚਰਾਰ, ਸ਼ਸ਼ੀ ਬਾਲਾ, ਸਤਨਾਮ ਸਿੰਘ, ਸਿਮਰਜੀਤ ਕੌਰ, ਸਤਵਿੰਦਰ ਕੌਰ, ਗੁਰਮੀਤ ਸਿੰਘ ਜਲਾਲਾਬਾਦ, ਜਗਤਾਰ ਸਿੰਘ ਚੰਬਾ, ਲਖਬੀਰ ਸਿੰਘ, ਅਵਤਾਰ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ, ਰਜਿੰਦਰ ਸਿੰਘ ਕੱਲਾ, ਭੁਪਿੰਦਰ ਸਿੰਘ, ਬਲਬੀਰ ਸਿੰਘ, ਜਸਵਿੰਦਰ ਸਿੰਘ ਸਭਰਾ, ਸੁੱਖਾ ਸਿੰਘ, ਜਸਵੰਤ ਸਿੰਘ ਤੇ ਸ਼ਕਤੀ ਕੁਮਾਰ ਆਦਿ ਮੌਜੂਦ ਸਨ |