13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਹਰੀਕੇ ਇਲਾਕੇ ਦੇ ਕਿਸਾਨਾਂ ਨੂੰ 30 ਸਾਲਾਂ ਬਾਅਦ ਨਸੀਬ ਹੋਇਆ ਨਹਿਰੀ ਪਾਣੀ <br/>

ਜਾਮਾਰਾਏ ਰਜਬਾਹਾ ਨਹਿਰ ਜਿੱਥੇ 30 ਸਾਲ ਬਾਅਦ ਨਹਿਰੀ ਪਾਣੀ ਆਇਆ ਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਤਸਵੀਰਾਂ: ਕੁੰਦਰਾ <br/> 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਸਰਪੰਚ ਇਕਬਾਲ ਸਿੰਘ ਸਿੱਧੂ, ਕਿਸਾਨ ਅੰਗਰੇਜ਼ ਸਿੰਘ <br/> 05-06-2026
ਹਰੀਕੇ ਪੱਤਣ, 4 ਜੂਨ (ਸੰਜੀਵ ਕੁੰਦਰਾ)-ਪਿਛਲੇ ਲਗਪਗ 30 ਸਾਲਾਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ ਹਰੀਕੇ ਪੱਤਣ ਇਲਾਕੇ ਦੇ ਲੋਕਾਂ ਲਈ ਅੱਜ ਸਵੇਰੇ ਉਸ ਵੇਲੇ ਅਚੰਭੇ ਵਾਲੀ ਗੱਲ ਹੋ ਗਈ ਜਦ ਲੋਕਾਂ ਨੇ ਜਾਮਰਾਏ ਰਜਬਾਹਾ (ਨਹਿਰ) ਪਾਣੀ ਨਾਲ ਭਰੀ ਦੇਖੀ | ਜਿਕਰਯੋਗ ਹੈ ਕਿ ਹਰੀਕੇ ਇਲਾਕੇ ਦੇ ਲੋਕ ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਮੰਗ ਕਰ ਰਹੇ ਸਨ ਪਰ ਭਗਵੰਤ ਮਾਨ ਸਰਕਾਰ ਦੇ ਉਦਮ ਸਦਕਾ ਅੱਜ ਜਦ ਨਹਿਰ ਪਾਣੀ ਨਾਲ ਭਰੀ ਦੇਖੀ ਤਾਂ ਕਿਸਾਨਾਂ ਵਿਚ ਭਾਰੀ ਖੁਸ਼ੀ ਦੇਖੀ ਗਈ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇਹ ਟੀਚਾ ਰੱਖਿਆ ਸੀ ਕਿ ਅਸੀਂ ਨਹਿਰੀ ਪਾਣੀ ਸਾਰੇ ਖੇਤਾਂ ਤੱਕ ਪਹੁੰਚਵਾਗੇ | ਉਸ ਵਾਅਦੇ ਤਹਿਤ ਸਰਕਾਰ ਨੇ ਹਰੀਕੇ ਇਲਾਕੇ ਨੂੰ ਵੱਡਾ ਫਾਇਦਾ ਦਿੰਦਿਆਂ ਇਹ ਪਾਣੀ ਕਿਸਾਨਾਂ ਤੱਕ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨੀ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਕਿਉਂਕਿ ਪਾਣੀ ਦਾ ਪੱਧਰ ਦਿਨ-ਬ-ਦਿਨ ਹੇਠਾਂ ਜਾ ਰਿਹਾ ਹੈ, ਜਿਸ ਕਾਰਨ ਨਹਿਰੀ ਪਾਣੀ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਸਾਡੇ ਇਲਾਕੇ ਵਿੱਚ ਪਿਛਲੇ 30 ਸਾਲਾਂ ਤੋਂ ਨਹਿਰੀ ਪਾਣੀ ਦੇ ਦਰਸ਼ਨ ਹੀ ਲੋਕਾਂ ਨੂੰ ਨਹੀਂ ਹੋਏ ਤੇ ਲੋਕਾਂ ਨੇ ਨਹਿਰੀ ਪਾਣੀ ਦੀ ਆਸ ਉਮੀਦ ਹੀ ਛੱਡ ਦਿੱਤੀ ਸੀ ਪਰ ਜਦ ਅੱਜ ਸਵੇਰੇ ਤੜਕੇ ਕਿਸਾਨਾਂ ਨੇ ਨਹਿਰ ਪਾਣੀ ਨਾਲ ਭਰੀ ਦੇਖੀ ਤਾਂ ਜਿੱਥੇ ਕਿਸਾਨਾਂ ਨੂੰ ਅਚੰਭਾ ਹੋਇਆਂ ਉੱਥੇ ਖੁਸ਼ੀ ਵੀ ਹੋਈ | ਉਨ੍ਹਾਂ ਕਿਹਾ ਕਿ ਇਸ ਨਹਿਰੀ ਪਾਣੀ ਨਾਲ ਇਲਾਕੇ ਦੇ ਕਈ ਲਗਪਗ 4 ਹਜ਼ਾਰ ਏਕੜ ਜ਼ਮੀਨ ਨੂੰ ਫ਼ਾਇਦਾ ਹੋਵੇਗਾ | ਕਿਸਾਨ ਅੰਗਰੇਜ਼ ਸਿੰਘ ਨੇ ਕਿਹਾ ਅਸੀਂ ਅੱਜ ਤੋਂ ਲਗਪਗ 30 ਸਾਲ ਪਹਿਲਾਂ ਜਦ ਇਹ ਖਾਲ ਕੱਚਾ ਹੁੰਦਾ ਸੀ ਤੇ ਇਸ ਵਿਚ ਪਾਣੀ ਆਉਂਦਾ ਦੇਖਦੇ ਸੀ ਪਰ ਅੱਜ 30 ਸਾਲਾਂ ਤੋਂ ਬਾਅਦ ਇਸ ਨਹਿਰ ਵਿਚ ਪਾਣੀ ਦਾ ਪਹੁੰਚਣਾ ਭਗਵੰਤ ਮਾਨ ਸਰਕਾਰ ਦੀ ਬਦੌਲਤ ਹੈ, ਇਸ ਨਾਲ ਹਰੀਕੇ ਪੱਤਣ, ਮਰਹਾਣਾ, ਕਿੜੀਆਂ ਜੌਣੇਕੇ ਆਦਿ ਕਈ ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ |


ਰੀਲਾਈਨਿੰਗ ਕਰਕੇ ਨਵੀਂ ਬਣਾਈ ਗਈ ਨਹਿਰ
ਜ਼ਿਕਰਯੋਗ ਹੈ ਕਿ ਜਾਮਾਰਾਏ ਰਜਬਾਹਾ ਨਹਿਰ ਪਹਿਲਾਂ ਇਹ ਇੱਟਾਂ ਦੀ ਬਣੀ ਸੀ ਜੋ ਕਿ ਸਿਰਫ਼ ਨਾਂਅ ਦੀ ਨਹਿਰ ਸੀ, ਜਿਸ ਵਿਚ ਲੋਕਾਂ ਮੁਤਾਬਕ 30 ਸਾਲ ਤੋਂ ਪਾਣੀ ਨਹੀਂ ਆ ਰਿਹਾ ਸੀ ਪਰੰਤੂ ਹੁਣ ਭਗਵੰਤ ਮਾਨ ਸਰਕਾਰ ਨੇ ਇਸ ਨਹਿਰ ਦੀ ਰੀਲਾਈਨਿੰਗ ਕਰਕੇ ਨਹਿਰ ਨੂੰ ਪੱਕਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅੱਜ 30 ਸਾਲ ਬਾਅਦ ਇਸ ਨਹਿਰ ਵਿਚ ਪਾਣੀ ਆਇਆ ਹੈ | ਇਸ ਮੌਕੇ ਸਰਪੰਚ ਇਕਬਾਲ ਸਿੰਘ ਸਿੱਧੂ, ਸ਼ਾਲੂ ਹਰੀਕੇ, ਅੰਗਰੇਜ਼ ਸਿੰਘ, ਗੁਰਦੇਵ ਸਿੰਘ,ਪੂਰਨ ਸਿੰਘ, ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਤੇ ਗੁਰਭੇਜ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਥ੍ਰੀ ਵੀਲਰ ਤੇ ਕਾਰ 'ਚ ਹੋਈ ਟੱਕਰ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।