12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਠੇਕੇਦਾਰੀ ਸਿਸਟਮ ਖ਼ਤਮ ਕਰਨ 'ਤੇ ਮੁੱਖ ਮੰਤਰੀ ਵਧਾਈ ਦੇ ਪਾਤਰ- ਬਰਾਹ <br/>

ਅਜੀਤ ਡੈਸਕ 05-06-2026
ਤਰਨ ਤਾਰਨ, 4 ਜੂਨ (ਇਕਬਾਲ ਸਿੰਘ ਸੋਢੀ)-ਲੋਕ ਪਿ੍ਯਾ ਸਮਾਜ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਸਪਾਲ ਸਿੰਘ ਬਰਾਹ ਨੇ ਪਲਵਿੰਦਰ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਤਰਨ ਤਾਰਨ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਕੱਚੇ ਮੁਲਾਜਮਾਂ ਦੇ ਪੱਕੇ ਹੋਣ ਦਾ ਰਸਤਾ ਸਾਫ਼ ਕਰ ਦਿੱਤਾ ਹੈ | ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ ਹਨ ਕਿਉਂਕਿ ਇਹ ਇਕ ਚੰਗਾ ਕਦਮ ਹੈ, ਜੋ ਕਿ ਪਹਿਲੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕੀਆਂ, ਜਿਸ ਨਾਲ ਪੰਜਾਬ ਦੇ ਠੇਕੇ 'ਤੇ ਭਰਤੀ ਕੀਤੇ ਮੁਲਾਜਮਾਂ ਨੂੰ ਰਾਹਤ ਮਿਲੇਗੀ | ਬਰਾਹ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪ ਨਿੱਜੀ ਦਖਲ ਦੇ ਕੇ ਕੱਚੇ ਮੁਲਾਜ਼ਮਾਂ ਦੀਆਂ ਠੇਕੇਦਾਰੀ ਤਨਖਾਹ ਜੋ ਕਿ ਗੁਜਾਰਾ ਹੋਣ ਦੇ ਕਾਬਲ ਨਹੀਂ ਸੀ, ਇਸ ਕਰਕੇ ਇਨ੍ਹਾਂ ਦੀਆਂ ਤਨਖਾਹਾਂ ਵਿਚ ਘੱਟੋ ਘੱਟ ਵਾਧਾ ਕਰਕੇ ਲਗਪਗ 35 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ ਤੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਣਦਾ ਬਕਾਇਆ ਦਿੱਤਾ ਜਾਵੇ |

ਪਿਛਲੀ ਖ਼ਬਰ ਮਜੀਠੀਆ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀਆਂ ਧੱਕੇਸ਼ਾਹੀਆਂ ਅਤਿ ਨਿੰਦਣਯੋਗ- ਜਥੇ. ਮੇਘ ਸਿੰਘ <br/> ਅਗਲੀ ਖ਼ਬਰ ਬੀ. ਐੱਸ. ਗਿੱਲ ਗ੍ਰਾਮੀਣ ਗੈਸ ਏਜੰਸੀ ਅਵਾਣ ਤੋਂ ਰਸੋਈ ਗੈਸ ਪ੍ਰਾਪਤ ਕਰਨ ਲਈ ਖਪਤਕਾਰਾਂ 'ਚ ਹਾਹਾਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।