ਖਡੂਰ ਸਾਹਿਬ, 4 ਜੂਨ (ਰਸ਼ਪਾਲ ਸਿੰਘ ਕੁਲਾਰ)-ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉਪਰ ਖੁੱਲ੍ਹੇ ਦਿੱਲ ਨਾਲ ਵਿਰੋਧ ਜਤਾਉਣ ਅਤੇ ਅਕਾਲੀ ਵਰਕਰਾਂ ਨਾਲ ਆਮ ਆਦਮੀ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਧੱਕੇਸਾਹੀਆਂ ਦੇ ਖਿਲਾਫ਼ ਡੱਟ ਕੇ ਖੜੇ ਹੋਣ ਵਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਨਿਧੱੜਕ ਜਰਨੈਲ ਬਿਕਰਮ ਸਿੰਘ ਮਜੀਠੀਆ ਖਿਲਾਫ਼ ਭਗਵੰਤ ਮਾਨ ਸਰਕਾਰ ਵਲੋਂ ਆਏ ਦਿਨ ਕੋਈ ਨਾ ਕੋਈ ਝੂਠਾ ਪਰਚੀ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਜੋ ਅਤਿ ਨਿੰਦਣਯੋਗ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ. ਮੇਘ ਸਿੰਘ ਪ੍ਰੈੱਸ ਸਕੱਤਰ ਹਲਕਾ ਖਡੂਰ ਸਾਹਿਬ ਨੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਹੁਣ ਥੋੜੇ ਸਮੇ ਦੀ ਪ੍ਰਾਹੁਣੀ ਰਹਿ ਗਈ ਹੈ ਅਤੇ ਜੇ ਕੋਈ ਕਸਰ ਮਜੀਠੀਆ ਖਿਲਾਫ਼ ਕੱਢਣ ਵਾਲੀ ਰਹਿ ਗਈ ਹੋਵੇ ਤਾਂ ਉਹ ਵੀ ਕੱਢ ਲਵੇ, ਕਿਉਂਕਿ ਮਜੀਠੀਆ ਤਾਂ ਝੱਲ ਗਿਆ ਹੈ ਭਗਵੰਤ ਮਾਨ ਤੋਂ ਫਿਰ ਝੱਲਿਆ ਨਹੀਂ ਜਾਣਾ | ਜਥੇ. ਮੇਘ ਸਿੰਘ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਇਕੱਲਾ ਨਾ ਸਮਝਿਆ ਜਾਵੇ, ਉਸ ਨਾਲ ਪੂਰੇ ਪੰਜਾਬ ਦਾ ਅਕਾਲੀ ਵਰਕਰ ਚੱਟਾਂਨ ਵਾਂਗ ਖੜਾ ਹੈ, ਜੋ ਮਜੀਠੀਆ ਨੂੰ 'ਆਪ' ਸਰਕਾਰ ਨਾਲ ਲੜਨ ਦੀ ਸਕਤੀ ਪ੍ਰਦਾਨ ਕਰ ਰਿਹਾ ਹੈ | ਇਸ ਮੌਕੇ ਉਨ੍ਹਾਂ ਕਿ ਪਹਿਲਾਂ ਦੀ ਤਰ੍ਹਾਂ ਸ਼ੇਰ ਫਿਰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਦਹਾੜ੍ਹ ਮਾਰੇਗਾ |