29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਤਰਨ ਤਾਰਨ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਘਰ ਈ. ਡੀ. ਵਲੋਂ ਛਾਪਾਮਾਰੀ <br/>

ਅਜੀਤ ਡੈਸਕ 06-06-2026
ਤਰਨ ਤਾਰਨ, 5 ਜੂਨ (ਹਰਿੰਦਰ ਸਿੰਘ)-ਸ਼ੁੱਕਰਵਾਰ ਦੀ ਸਵੇਰੇ ਤਰਨ ਤਾਰਨ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਪਾਗਲ ਦੇ ਘਰ ਇਨਫੋਰਸਮੈਂਟ ਡਾਇਰੈਕੋਰੇਟ (ਈ.ਡੀ.) ਵਲੋਂ ਛਾਪਾਮਾਰੀ ਕੀਤੀ ਗਈ | ਇਹ ਛਾਪਾਮਾਰੀ ਕਿਸ ਸੰਬੰਧ ਵਿਚ ਕੀਤੀ ਗਈ, ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ | ਲਖਵਿੰਦਰ ਸਿੰਘ ਪਾਗਲ ਜਿਥੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਨ, ਉਥੇ ਉਨ੍ਹਾਂ ਦੇ ਪਿਤਾ ਸਰਦਾਰਾ ਸਿੰਘ ਪਾਗਲ ਸੀਨੀਅਰ ਕਾਂਗਰਸੀ ਆਗੂ ਰਹੇ ਹਨ ਅਤੇ ਉਘੇ ਲੇਖਕ ਵੀ ਸਨ | ਈ.ਡੀ. ਦੇ 8 ਤੋਂ 10 ਕਰਮਚਾਰੀ ਸਵੇਰੇ ਲਗਪਗ 2 ਤੋਂ 3 ਗੱਡੀਆਂ ਵਿਚ ਸਵਾਰ ਹੋ ਕੇ ਸਥਾਨਕ ਖ਼ਾਲਸਾਪੁਰ ਰੋਡ ਸਥਿਤ ਲਖਵਿੰਦਰ ਸਿੰਘ ਪਾਗਲ ਦੇ ਘਰ ਵਿਚ ਪਹੁੰਚੇ, ਜਿਥੇ ਘਰ ਦੇ ਬਾਹਰ ਉਨ੍ਹਾਂ ਨਾਲ ਆਏ ਪੈਰ੍ਹਾ ਮਿਲਟਰੀ ਫੋਰਸ ਦੇ ਕਰਮਚਾਰੀ ਤਾਇਨਾਤ ਹੋ ਗਏ ਅਤੇ ਈ. ਡੀ. ਅਧਿਕਾਰੀਆਂ ਵਲੋਂ ਘਰ ਦੇ ਅੰਦਰ ਮੌਜੂਦ ਲਖਵਿੰਦਰ ਸਿੰਘ ਪਾਗਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਲਖਵਿੰਦਰ ਸਿੰਘ ਪਾਗਲ ਚੌਲ ਕਾਰੋਬਾਰੀ ਹਨ ਅਤੇ ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਹੋਰ ਵੀ ਟ੍ਰੇਡਿੰਗ ਦਾ ਕਾਰੋਬਾਰ ਰਿਹਾ ਹੈ | ਪੱਤਰਕਾਰਾਂ ਦੀ ਟੀਮ ਵਲੋਂ ਜਾ ਕੇ ਉਨ੍ਹਾਂ ਦੇ ਘਰ ਦੇ ਬਾਹਰ ਜਦ ਪਹੁੰਚਿਆ ਗਿਆ ਤਾਂ ਉਥੇ ਮੌਜੂਦ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਨਾ ਤਾਂ ਪੱਤਰਕਾਰਾਂ ਨੂੰ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਅੰਦਰ ਜਾਣ ਦਿੱਤਾ | ਦੇਰ ਸ਼ਾਮ ਤੱਕ ਈ. ਡੀ. ਦੀ ਇਹ ਛਾਪਾਮਾਰੀ ਜਾਰੀ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦਾ ਦੌਰਾ <br/> ਅਗਲੀ ਖ਼ਬਰ ਵੋਟਾਂ 'ਚ ਸਾਥ ਦੇਣ ਤੇ ਰਈਆ ਵਾਸੀਆਂ ਦਾ ਹਮੇਸ਼ਾਂ ਰਿਣੀ ਰਹਾਂਗਾ- ਸਾਬਕਾ ਵਿਧਾਇਕ ਭਲਾਈਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।