29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਡੀ. ਪੀ. ਓ. ਦਫ਼ਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 06-06-2026
ਤਰਨ ਤਾਰਨ, 5 ਜੂਨ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਡੀ. ਪੀ. ਓ. ਦਫ਼ਤਰ ਦੇ ਬਾਹਰੋਂ ਇਕ ਵਿਅਕਤੀ ਦਾ ਮੋਟਰਰਸਾਈਕਲ ਚੋਰੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਰਣਜੀਤ ਸਿੰਘ ਪੁੱਤਰ ਗੁਰਜਾਪ ਸਿੰਘ ਵਾਸੀ ਤਖਤੂਚੱਕ ਨੇ ਸ਼ਿਕਾਇਤ ਦਰਜ ਕਰਵਾਈ ਕਿ 3 ਜੂਨ ਨੂੰ ਉਹ ਕਿਕਸੇ ਰਿਸ਼ਦੇਰਾ ਦੇ ਨਾਲ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 11 ਸੀ.ਐੱਚ. 0688 'ਤੇ ਸਵਾਰ ਹੋਕੇ ਡੀ.ਪੀ.ਓ. ਦਫਤਰ ਤਰਨ ਤਾਰਨ ਆਇਆ ਸੀ ਅਤੇ ਦਫਤਰ ਦੇ ਬਾਹਰ ਮੋਟਰਸਾਈਕਲ ਖੜਾ ਕੀਤਾ ਸੀ ਤਾਂ ਜਦੋਂ ਉਹ ਦਫ਼ਤਰ ਤੋਂ ਕੁਝ ਸਮੇਂ ਬਾਅਦ ਬਾਹਰ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਈਕਲ ਉਥੇ ਮੌਜੂਦ ਨਹੀਂ ਸੀ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਐੱਸ. ਆਈ. ਆਰ. ਤਹਿਤ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਐਤਵਾਰ ਨੂੰ ਲੱਗਣਗੇ ਸਪੈਸ਼ਲ ਕੈਂਪ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਖਿਡਾਰੀਆਂ ਨੂੰ ਹਾਕੀ ਖੇਡ ਪ੍ਰਤੀ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।